ਸਿੱਧੂ ਮੂਸੇਵਾਲਾ ਦਾ ਗੀਤ ‘ਚੋਰਨੀ’ ਰਿਲੀਜ਼
ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਸ ਦਾ ਚੌਥਾ ਗੀਤ ‘ਚੋਰਨੀ’ ਅੱਜ ਸ਼ਾਮ 5 ਵਜੇ ਰਿਲੀਜ਼ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਗੀਤ ਦੀ ਆਡੀਓ ਜਾਰੀ ਕੀਤੀ ਗਈ ਹੈ, ਜਦਕਿ ਭਲਕੇ ਗੀਤ ਦੀ ਵੀਡੀਓ ਵੀ ਜਾਰੀ ਕਰ...
Advertisement
ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਸ ਦਾ ਚੌਥਾ ਗੀਤ ‘ਚੋਰਨੀ’ ਅੱਜ ਸ਼ਾਮ 5 ਵਜੇ ਰਿਲੀਜ਼ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਗੀਤ ਦੀ ਆਡੀਓ ਜਾਰੀ ਕੀਤੀ ਗਈ ਹੈ, ਜਦਕਿ ਭਲਕੇ ਗੀਤ ਦੀ ਵੀਡੀਓ ਵੀ ਜਾਰੀ ਕਰ ਦਿੱਤੀ ਜਾਵੇਗੀ। ਇਸ ਗੀਤ ਬਾਰੇ ਰੈਪਰ ਡਿਵਾਈਨ ਨੇ ਆਪਣੇ ਇੰਸਟਗ੍ਰਾਮ ਅਕਾਊਂਟ ਰਾਹੀਂ ਕੁਝ ਦਿਨ ਪਹਿਲਾਂ ਜਾਣਕਾਰੀ ਦਿੰਦਿਆਂ ਕਿਹਾ ਸੀ, ‘ਦਿਲ ਸੇ, ਇਹ ਬਹੁਤ ਖਾਸ ਗੀਤ ਹੈ ਮੇਰੇ ਲਈ’। ਇਸ ਪੋਸਟ ਨਾਲ ਰੈਪਰ ਡਿਵਾਈਨ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਹੁਣ ਤੱਕ ਉਸ ਦੇ ਤਿੰਨ ਗੀਤ ‘ਐਸਵਾਈਐਲ’, ‘ਵਾਰ’ ਤੇ ‘ਮੇਰਾ ਨਾਂ’ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਵੀ ਕੀਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement