ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Sidhu Moosewala: ਸਿੱਧੂ ਮੂਸੇਵਾਲਾ ਦਸਤਾਵੇਜ਼ੀ ਮਾਮਲਾ: ਅਗਲੀ ਸੁਣਵਾਈ 21 ਨੂੰ

ਬੀਬੀਸੀ ਨੇ ਮੂਸੇਵਾਲਾ ਪਰਿਵਾਰ ਦੀਆਂ ਪਟੀਸ਼ਨ ਦਲੀਲਾਂ ਨੂੰ ਨਕਾਰਿਆ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 1 ਜੁਲਾਈ

Advertisement

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ‘ਦਿ ਕਿਲਿੰਗ ਕਾਲ’ ਦੀ ਸੁਣਵਾਈ ਮਾਨਸਾ ਦੀ ਅਦਾਲਤ ਵੱਲੋਂ ਮੁੜ 21 ਜੁਲਾਈ ’ਤੇ ਪੈ ਗਈ ਹੈ। ਬੀਬੀਸੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪਟੀਸ਼ਨ ਦਾ ਜਵਾਬ ਦਿੰਦਿਆਂ ਅਦਾਲਤ ਵਿਚ ਜਵਾਬ ਦਾਵਾ ਪੇਸ਼ ਕਰਦਿਆਂ ਕਿਹਾ ਕਿ ਇਸ ਦਸਤਾਵੇਜ਼ੀ ਨਾਲ ਮੂਸੇਵਾਲਾ ਪਰਿਵਾਰ ਦੀ ਕੋਈ ਮਾਣਹਾਨੀ ਨਹੀਂ ਹੋਈ।

ਬੀਬੀਸੀ ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ ਪੇਸ਼ ਹੋਏ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ’ਤੇ ਬਣਾਈ ਗਈ ਦਸਤਾਵੇਜ਼ੀ ਨਾਲ ਉਨ੍ਹਾਂ ਦੀ ਮਾਣਹਾਣੀ ਹੋਈ ਹੈ, ਜਿਸ ਸਬੰਧੀ ਉਨ੍ਹਾਂ ਤੋਂ ਬੀ.ਬੀ.ਸੀ ਨੇ ਕੋਈ ਵੀ ਆਗਿਆ ਨਹੀਂ ਲਈ ਅਤੇ ਇਸ ਦਾ ਅਸਰ ਮੂਸੇਵਾਲਾ ਕਤਲ ਕੇਸ ਦੇ ਚੱਲਦੇ ਮਾਮਲੇ ’ਤੇ ਵੀ ਪਵੇਗਾ, ਜਿਸ ਦੇ ਜਵਾਬ ਵਿਚ ਬੀ.ਬੀ.ਸੀ ਦੇ ਵਕੀਲ ਬਲਵੰਤ ਸਿੰਘ ਭਾਟੀਆ ਨੇ ਆਪਣਾ ਜਵਾਬ ਦਾਵਾ ਪੇਸ਼ ਕਰਦਿਆਂ ਕਿਹਾ ਕਿ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਨਾਲ ਕਿਸੇ ਤਰ੍ਹਾਂ ਦੀ ਕੋਈ ਮਾਣਹਾਨੀ ਨਹੀਂ ਹੁੰਦੀ ਅਤੇ ਨਾ ਹੀ ਮੂਸੇਵਾਲਾ ’ਤੇ ਦਸਤਾਵੇਜ਼ੀ ਬਣਾਉਣ ਲਈ ਆਗਿਆ ਦੀ ਕੋਈ ਲੋੜ ਹੈ। ਇਸ ’ਤੇ ਕੋਈ ਵੀ ਦਸਤਾਵੇਜ਼ੀ ਬਣਾ ਸਕਦਾ ਹੈ। ਉਨ੍ਹਾਂ ਆਪਣੇ ਜਵਾਬ ਵਿਚ ਇਹ ਵੀ ਦਲੀਲ ਦਿੱਤੀ ਹੈ ਕਿ ਇਸ ਦਸਤਾਵੇਜ਼ੀ ਨਾਲ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਫਿਲਮ ’ਤੇ ਰੋਕ ਲਗਾਉਣ ਦੀ ਕੀਤੀ ਮੰਗ ’ਚ ਆਪਣੇ ਜਵਾਬ ਦਾਅਵੇ ਵਿਚ ਵਿਰੋਧ ਕੀਤਾ ਅਤੇ ਕਿਹਾ ਕਿ ਇਸ ’ਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣੀ ਨਹੀਂ ਬਣਦਾ।

ਉਧਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੇ ਬੀ.ਬੀ.ਸੀ ਦੇ ਦਾਅਵੇ ਦਾ ਜਵਾਬ ਦੇਣਾ ਸੀ, ਇਸ ਤੋਂ ਪਹਿਲਾਂ ਹੀ ਬੀ.ਬੀ.ਸੀ ਨੇ ਆਪਣਾ ਜਵਾਬ ਦਾਅਵਾ ਪੇਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਇਸ ’ਤੇ ਹੁਣ ਅਗਲੀ ਸੁਣਵਾਈ 21 ਜੁਲਾਈ ’ਤੇ ਪਾਈ ਗਈ ਹੈ।

Advertisement