ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Sidhu Moosewala ਬੀਬੀਸੀ ਦਸਤਾਵੇਜ਼ੀ ਵਿਵਾਦ ਬਾਰੇ ਅਗਲੀ ਸੁਣਵਾਈ 1 ਜੁਲਾਈ ਨੂੰ

ਮਰਹੂਮ ਪੰਜਾਬੀ ਗਾਇਕ ਦੇ ਵਕੀਲ ਅਦਾਲਤ ’ਚ ਦਾਅਵਾ ਪੇਸ਼ ਕਰਨ ਵਿਚ ਨਾਕਾਮ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 23 ਜੂਨ

Advertisement

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਬਾਰੇ ਬੀਬੀਸੀ ਵੱਲੋਂ ਬਣਾਈ ਦਸਤਾਵੇਜ਼ੀ ’ਦਾ ਕਿਲਿੰਗ ਕਾਲ’ ਨਾਲ ਸਬੰਧਤ ਮਾਮਲੇ ਵਿਚ ਅੱਜ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੋਰਟ ਵਿਚ ਕੋਈ ਜਵਾਬ ਨਾ ਦਿੱਤੇ ਜਾਣ ਕਰਕੇ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਪਹਿਲੀ ਜੁਲਾਈ ਲਈ ਨਿਰਧਾਰਿਤ ਕਰ ਦਿੱਤੀ ਹੈ। ਬੀਬੀਸੀ ਨੇ ਪਿਛਲੀ ਸੁਣਵਾਈ ਮੌਕੇ ਗਾਇਕ ਦੇ ਪਰਿਵਾਰ ਵੱਲੋਂ ਦਸਤਾਵੇਜ਼ੀ ਬਾਰੇ ਕੀਤੇ ਦਾਅਵੇ ਨੂੰ ਅਯੋਗ ਕਰਾਰ ਦਿੱਤਾ ਸੀ।

ਮਾਨਸਾ ਦੀ ਅਦਾਲਤ ਵਿੱਚ ਬੀਬੀਸੀ ਵੱਲੋਂ ਵਕੀਲ ਬਲਵੰਤ ਸਿੰਘ ਭਾਟੀਆ ਅਤੇ ਬੀਬੀਸੀ ਦੀ ਐਂਕਰ ਅਸ਼ਲੀਨ ਕੌਰ ਅਤੇ ਬੀਬੀਸੀ ਦੇ ਰਿਪੋਰਟਰ ਅੰਕੁਰ ਜੈਨ ਵੱਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ। ਹਾਲਾਂਕਿ ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਵੱਲੋਂ ਪੇਸ਼ ਹੋ ਕੇ ਸੀਪੀਸੀ ਦੇ ਹੁਕਮ 7 ਰੂਲ-11 ਅਧੀਨ ਜਵਾਬ ਨਾ ਦੇਣ ਕਰਕੇ ਅਗਲੀ ਤਰੀਕ ਮੁਕੱਰਰ ਕੀਤੀ ਗਈ ਹੈ।

ਮਾਨਸਾ ਦੀ ਅਦਾਲਤ ਵਿਚ ਸੁਣਵਾਈ ਤੋਂ ਬਾਅਦ ਵਕੀਲ ਬਲਵੰਤ ਭਾਟੀਆ, ਗੁਰਦਾਸ ਸਿੰਘ ਮਾਨ ਬਾਹਰ ਆਉਂਦੇ ਹੋਏ।

ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਬੀਬੀਸੀ ਨੇ ਅਦਾਲਤ ਵਿਚ ਅਰਜ਼ੀ ਲਗਾ ਕੇ ਪਰਿਵਾਰ ਵੱਲੋਂ ਜਤਾਏ ਇਤਰਾਜ ਅਤੇ ਦਾਅਵੇ ਨੂੰ ਅਯੋਗ ਦੱਸਿਆ ਹੈ, ਜਿਸ ਸਬੰਧੀ ਉਹ ਪਹਿਲੀ ਜੁਲਾਈ ਨੂੰ ਜਵਾਬ ਦਾਖ਼ਲ ਕਰਨਗੇ। ਉਨ੍ਹਾਂ ਦੱਸਿਆ ਕਿ ਅੱਜ ਕਿਸੇ ਵਿਸ਼ੇਸ ਕਾਰਨ ਇਹ ਜਵਾਬ ਅਦਾਲਤ ਵਿੱਚ ਦਾਖ਼ਲ ਨਹੀਂ ਕੀਤਾ ਜਾ ਸਕਿਆ।

ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਣੀ ਦਸਤਾਵੇਜ਼ੀ ਉਪਰੰਤ ਮੂਸੇਵਾਲਾ ਪਰਿਵਾਰ ਅਤੇ ਬੀਬੀਸੀ ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਸ ਦਸਤਾਵੇਜ਼ੀ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਬੀਬੀਸੀ ਨੇ ਹਾਲਾਂਕਿ ਦਸਤਾਵੇਜ਼ੀ ਨੂੰ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਹੀ ਰਿਲੀਜ਼ ਕਰ ਦਿੱਤਾ ਸੀ। ਹੁਣ ਇਸ ਮਾਮਲੇ ’ਤੇ ਮਾਨਸਾ ਦੀ ਅਦਾਲਤ ਵਿਚ 1 ਜੁਲਾਈ ਨੂੰ ਸੁਣਵਾਈ ਹੋਵੇਗੀ।

Advertisement
Tags :
BBCSidhu Moosewala Case