ਗ਼ੈਰ-ਹਾਜ਼ਰ ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ
ਡੀ ਜੀ ਹੈੱਲਥ ਡਾ. ਮਨੀਸ਼ ਬਾਂਸਲ ਨੇ ਇਥੇ ਸੈਕਟਰ 6 ਦੇ ਸਿਵਲ ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਮਰੀਜ਼ਾਂ ਲਈ ਸਹੂਲਤਾਂ, ਦਵਾਈਆਂ, ਸਫ਼ਾਈ ਅਤੇ ਸਟਾਫ ਦੇ ਸਮੇਂ ਦੇ ਪਾਬੰਦ ਹੋਣ ਦਾ ਮੁਲਾਂਕਣ ਕੀਤਾ ਗਿਆ। ਪੀ ਐੱਮ ਓ ਡਾ. ਆਰ...
Advertisement
ਡੀ ਜੀ ਹੈੱਲਥ ਡਾ. ਮਨੀਸ਼ ਬਾਂਸਲ ਨੇ ਇਥੇ ਸੈਕਟਰ 6 ਦੇ ਸਿਵਲ ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਮਰੀਜ਼ਾਂ ਲਈ ਸਹੂਲਤਾਂ, ਦਵਾਈਆਂ, ਸਫ਼ਾਈ ਅਤੇ ਸਟਾਫ ਦੇ ਸਮੇਂ ਦੇ ਪਾਬੰਦ ਹੋਣ ਦਾ ਮੁਲਾਂਕਣ ਕੀਤਾ ਗਿਆ। ਪੀ ਐੱਮ ਓ ਡਾ. ਆਰ ਐੱਸ ਚੌਹਾਨ ਐੱਮ ਐੱਲ ਏ ਹੋਸਟਲ ਵਿੱਚ ਡਿਊਟੀ ’ਤੇ ਸਨ, ਇਸ ਲਈ ਡਾ. ਬਾਂਸਲ ਨਾਲ ਹਸਪਤਾਲ ਦੇ ਤਿੰਨ ਡਾਕਟਰਾਂ ਦੀ ਟੀਮ ਸੀ। ਨਿਰੀਖਣ ਦੌਰਾਨ ਗਾਇਨੀਕਾਲੋਜੀ ਤੇ ਪੀਡੀਆਟ੍ਰਿਕ ਵਿਭਾਗਾਂ ਦੇ ਤਿੰਨ ਡਾਕਟਰ, ਓ ਪੀ ਡੀ ਸਲਿੱਪ ਕਾਊਂਟਰ ’ਤੇ ਇੱਕ ਕਰਮਚਾਰੀ ਅਤੇ ਤਿੰਨ ਨਰਸਿੰਗ ਅਧਿਕਾਰੀ ਡਿਊਟੀ ਤੋਂ ਗ਼ੈਰਹਾਜ਼ਰ ਸਨ। ਉਨ੍ਹਾਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਲਿਖਤੀ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ। ਨਿਰੀਖਣ ਰਿਪੋਰਟ ਪੀ ਐੱਮ ਓ ਨੂੰ ਭੇਜ ਦਿੱਤੀ ਗਈ ਹੈ।
Advertisement
Advertisement
