ਮੋਟਰਸਾਈਕਲ ਸਵਾਰਾਂ ’ਤੇ ਚਲਾਈਆਂ ਗੋਲੀਆਂ, ਨੌਜਵਾਨ ਦੀ ਮੌਤ
ਪੱਤਰ ਪ੍ਰੇਰਕ ਜੀਂਦ, 7 ਜੁਲਾਈ ਦੇਰ ਰਾਤ ਜੀਂਦ ਵਿੱਚ ਰੋਹਤਕ ਦੀ ਸਰਹੱਦ ਕੋਲ ਕੁਝ ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਰਾਜਪੁਰਾਭੈਣ ਵਾਸੀ ਰਿਸ਼ੀ ਲੋਹਾਨ ਅਤੇ ਮਨੀਸ਼ ਦੋਵੇਂ ਨੌਜਵਾਨ...
Advertisement
ਪੱਤਰ ਪ੍ਰੇਰਕ
ਜੀਂਦ, 7 ਜੁਲਾਈ
Advertisement
ਦੇਰ ਰਾਤ ਜੀਂਦ ਵਿੱਚ ਰੋਹਤਕ ਦੀ ਸਰਹੱਦ ਕੋਲ ਕੁਝ ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਰਾਜਪੁਰਾਭੈਣ ਵਾਸੀ ਰਿਸ਼ੀ ਲੋਹਾਨ ਅਤੇ ਮਨੀਸ਼ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਜੀਂਦ ਤੋਂ ਰੋਹਤਕ ਵੱਲ ਜਾ ਰਹੇ ਸੀ। ਜੁਲਾਨਾ ਪਾਰ ਕਰਦੇ ਹੀ ਪੈਟਰੋਲ ਪੰਪ ਕੋਲ ਮੋਟਰਸਾਈਕਲਾਂ ’ਤੇ ਆਏ ਚਾਰ ਵਿਅਕਤੀਆਂ ਨੇ ਉਨ੍ਹਾਂ ਦੋਵਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਰਿਸ਼ੀ ਲੋਹਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਮਨੀਸ਼ ਜ਼ਖ਼ਮੀ ਹੋ ਗਿਆ।
ਮਗਰੋਂ ਮਨੀਸ਼ ਨੂੰ ਰੋਹਤਕ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਸੂਤਰਾਂ ਅਨੁਸਾਰ ਮ੍ਰਿਤਕ ਰਿਸ਼ੀ ਲੋਹਾਨ ’ਤੇ ਫ਼ਿਰੌਤੀ, ਅਗਵਾ ਅਤੇ ਆਰਮਜ਼ ਆਦਿ ਨਾਲ ਸਬੰਧਤ 12 ਕੇਸ ਦਰਜ ਹਨ।
Advertisement