ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਏਕੋਟ ਵਿੱਚ ਸਦੀ ਪੁਰਾਣੀ ਹਵੇਲੀ ਸਣੇ ਦੁਕਾਨਾਂ ਅਤੇ ਮਕਾਨ ਡਿੱਗੇ, ਜਾਨੀ ਨੁਕਸਾਨ ਤੋਂ ਬਚਾਅ

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਪਿੰਡਾਂ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ
Advertisement

ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਅਗਰਵਾਲ ਮੁਹੱਲੇ ਵਿੱਚ ਮੌਜੂਦ ਕਰੀਬ ਇਕ ਸਦੀ ਪੁਰਾਣੀ ਦੋ ਮੰਜ਼ਿਲਾ ਹਵੇਲੀ ਦਾ ਇਕ ਹਿੱਸਾ ਡਿੱਗਣ ਕਾਰਨ ਲੋਕਾਂ ਵਿੱਚ ਖ਼ੌਫ਼ ਪੈਦਾ ਹੋ ਗਿਆ ਹੈ। ਮੁਹੱਲਾ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 1921 ਵਿੱਚ ਬਣੀ ਇਹ ਦੋ ਮੰਜ਼ਿਲਾ ਹਵੇਲੀ ਦੇ ਇੱਕ ਹਿੱਸੇ ਵਿੱਚ ਬਜ਼ੁਰਗ ਦੰਪਤੀ ਰਾਕੇਸ਼ ਗਰਗ ਤੇ ਸੁਦੇਸ਼ ਗਰਗ ਰਹਿੰਦੇ ਹਨ। ਪੁਰਾਣੀ ਹਵੇਲੀ ਦੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਅਸੁਰੱਖਿਅਤ ਹਵੇਲੀ ਨੂੰ ਢਾਹੁਣ ਜਾਂ ਇਸ ਦੀ ਸੰਭਾਲ ਲਈ ਬੇਨਤੀਆਂ ਕੀਤੀਆਂ ਸਨ, ਪਰ ਕਿਸੇ ਨੇ ਇਸ ਪਾਸੇ ਕੰਨ ਨਹੀਂ ਧਰਿਆ।

ਰਾਏਕੋਟ ਸ਼ਹਿਰ ਦੇ ਥਾਣਾ ਬਾਜ਼ਾਰ ਵਿੱਚ ਵੀ ਇੱਕ ਮਕਾਨ ਦਾ ਚੁਬਾਰਾ ਅਤੇ ਇੱਕ ਦੁਕਾਨ ਦੇ ਡਿੱਗਣ ਦੀ ਸੂਚਨਾ ਮਿਲੀ ਹੈ, ਪਰ ਇੱਥੇ ਵੀ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹੁਣ ਤੱਕ ਪ੍ਰਾਪਤ ਸੂਚਨਾ ਅਨੁਸਾਰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਕਈ ਮਕਾਨਾਂ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ ਹਨ ਅਤੇ ਕਈਆਂ ਦੀਆਂ ਖਸਤਾ ਹਾਲਤ ਛੱਤਾਂ ਡਿੱਗਣ ਦੇ ਖ਼ੌਫ਼ ਕਾਰਨ ਲੋਕ ਸਹਿਮੇ ਹੋਏ ਹਨ। ਇਸ ਸਬੰਧੀ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਰਾਹਤ ਕਾਰਜਾਂ ਲਈ ਵੱਖ-ਵੱਖ ਟੀਮਾਂ ਜੁਟੀਆਂ ਹਨ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਤਹਿਸੀਲ ਦੇ ਕਈ ਪਿੰਡਾਂ ਵਿੱਚ ਛੱਪੜਾਂ ਵਿੱਚ ਪਾਣੀ ਦੇ ਉਛਾਲ ਕਾਰਨ ਨੇੜੇ ਵੱਸਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Tags :
raikotਰਾਏਕੋਟ
Show comments