ਦੁਕਾਨਦਾਰਾਂ ਨੇ ਲੰਗਰ ਲਗਾਇਆ
ਅਮਲੋਹ ਅਮਲੋਹ ਦੇ ਦੁਕਾਨਦਾਰਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਮਾਜ ਸੇਵਕ ਵਿਨੋਦ ਮਿੱਤਲ ਦੀ ਅਗਵਾਈ ਹੇਠ ਬਾਈਪਾਸ ਰੋਡ ’ਤੇ ਸਥਿਤ ਕਿਸਾਨ ਟਰੈਕਟਰ ਸਪੇਅਰ ਪਾਰਟਸ ਅਮਲੋਹ ਦੀ ਦੁਕਾਨ ਅੱਗੇ ਕੜੀ ਚੌਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਭੁਪਿੰਦਰ ਮਿੱਤਲ,...
Advertisement
ਅਮਲੋਹ
ਅਮਲੋਹ ਦੇ ਦੁਕਾਨਦਾਰਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਮਾਜ ਸੇਵਕ ਵਿਨੋਦ ਮਿੱਤਲ ਦੀ ਅਗਵਾਈ ਹੇਠ ਬਾਈਪਾਸ ਰੋਡ ’ਤੇ ਸਥਿਤ ਕਿਸਾਨ ਟਰੈਕਟਰ ਸਪੇਅਰ ਪਾਰਟਸ ਅਮਲੋਹ ਦੀ ਦੁਕਾਨ ਅੱਗੇ ਕੜੀ ਚੌਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਭੁਪਿੰਦਰ ਮਿੱਤਲ, ਰਾਜਨ ਮਿੱਤਲ, ਆਦਿੱਤਯਾ ਮਿੱਤਲ, ਪ੍ਰਦੀਪ ਗਰਗ, ਸੁਖਵਿੰਦਰ ਸੁੱਖੀ, ਪੰਮੀ ਜਿੰਦਲ ਅਤੇ ਵਿਨਸ ਮਿੱਤਲ ਆਦਿ ਨੇ ਸੇਵਾ ਵਿਚ ਯੋਗਦਾਨ ਪਾਇਆ। ਸ੍ਰੀ ਮਿਤਲ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੋ ਸਾਨੂੰ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਉਂਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਕਾਰਜਾਂ ਵਿਚ ਯੋਗਦਾਨ ਪਾਉਂਣਾ ਚਾਹੀਦਾ ਹੈ। -ਪੱਤਰ ਪ੍ਰੇਰਕ
Advertisement
Advertisement