ਸ਼੍ਰੋਮਣੀ ਕਵੀ ਸ਼ਿਵ ਨਾਥ ਹਸਪਤਾਲ ਦਾਖ਼ਲ; ਇਲਾਜ ਲਈ ਆਰਥਿਕ ਸਹਾਇਤਾ ਮੰਗੀ
                    ਵਪਾਰਕ ਪ੍ਰਤੀਨਿਧ ਚੰਡੀਗੜ੍ਹ, 4 ਜੁਲਾਈ ਆਮ ਲੋਕਾਂ ਦੇ ਹੱਕਾਂ ਲਈ ਲਿਖਣ ਵਾਲੇ ਸਾਹਿਤਕਾਰ ਸ਼ਿਵ ਨਾਥ (85) ਇਨੀਂ ਦਿਨੀਂ ਹਰਨੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲ, ਸੈਕਟਰ 32 ਚੰਡੀਗੜ੍ਹ ਵਿੱਚ ਦਾਖ਼ਲ ਹਨ। ਪੰਜਾਬੀ ਦੇ ਇਸ ਸਾਹਿਤਕਾਰ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ...
                
        
        
    
                 Advertisement 
                
 
            
        ਵਪਾਰਕ ਪ੍ਰਤੀਨਿਧ
ਚੰਡੀਗੜ੍ਹ, 4 ਜੁਲਾਈ
                 Advertisement 
                
 
            
        ਆਮ ਲੋਕਾਂ ਦੇ ਹੱਕਾਂ ਲਈ ਲਿਖਣ ਵਾਲੇ ਸਾਹਿਤਕਾਰ ਸ਼ਿਵ ਨਾਥ (85) ਇਨੀਂ ਦਿਨੀਂ ਹਰਨੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲ, ਸੈਕਟਰ 32 ਚੰਡੀਗੜ੍ਹ ਵਿੱਚ ਦਾਖ਼ਲ ਹਨ। ਪੰਜਾਬੀ ਦੇ ਇਸ ਸਾਹਿਤਕਾਰ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਕਵੀ ਦਾ ਸਨਮਾਨ ਵੀ ਦਿੱਤਾ ਜਾ ਚੁੱਕਿਆ ਹੈ।
ਸਕੂਲੀ ਸਿੱਖਿਆ ਤੋਂ ਵਾਂਝੇ ਇਸ ਸਾਹਿਤਕਾਰ ਨੇ ਗੁਰਬਤ ਦੇ ਆਲਮ ਵਿੱਚ ਵਿਚਰਦਿਆਂ ਦਰਜਨ ਤੋਂ ਵੱਧ ਸਾਹਿਤਕ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੇ ਕੁਝ ਸਾਲ ਪਹਿਲਾਂ ਦਿਲ ਦੀ ਬਿਮਾਰੀ ਕਾਰਨ ਸਟੰਟ ਵੀ ਪਏ ਸਨ। ਨਾਟ-ਕਰਮੀ ਸੰਜੀਵਨ ਸਿੰਘ, ਸਰਦਾਰਾ ਸਿੰਘ ਚੀਮਾ ਅਤੇ ਹੋਰ ਸਾਹਿਤਕਾਰਾਂ ਨੇ ਸ਼ਿਵ ਨਾਥ ਦੀ ਆਰਥਿਕ ਹਾਲਤ ਕਾਰਨ ਪੰਜਾਬ ਸਰਕਾਰ ਤੇ ਹੋਰ ਦਾਨੀ ਸੰਸਥਾਵਾਂ ਨੂੰ ਸਾਹਿਤਕਾਰ ਸ਼ਿਵ ਨਾਥ ਦੇ ਇਲਾਜ ਲਈ ਮਾਲੀ ਮਦਦ ਕਰਨ ਦੀ ਮੰਗ ਕੀਤੀ ਹੈ।
                 Advertisement 
                
 
            
         
 
             
            