ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਨੇ 25 ਨੂੰ ਡੈਲੀਗੇਟ ਇਜਲਾਸ ਸੱਦਿਆ
ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ 25 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟਾਂ ਦਾ ਜਨਰਲ ਇਜਲਾਸ ਸੱਦਿਆ ਹੈ। ਇਹ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ ਸਾਢੇ ਦਸ ਵਜੇ ਸੱਦਿਆ ਗਿਆ ਹੈ। ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ...
Advertisement
ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ 25 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟਾਂ ਦਾ ਜਨਰਲ ਇਜਲਾਸ ਸੱਦਿਆ ਹੈ। ਇਹ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ ਸਾਢੇ ਦਸ ਵਜੇ ਸੱਦਿਆ ਗਿਆ ਹੈ। ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਿੰਗ ਕਮੇਟੀ ਸਮੇਤ ਬਾਕੀ ਅਹੁਦਿਆਂ ਦੀ ਨਿਯੁਕਤੀ ਕਰਨ ਲਈ ਸਟੇਟ ਡੈਲੀਗੇਟ ਨੂੰ ਸੱਦਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਅੰਦਰ ਪਾਰਟੀ ਦੇ ਹਰ ਪਲੇਟਫਾਰਮ ਨੂੰ ਮਜ਼ਬੂਤ ਕੀਤਾ ਜਾਵੇਗਾ। ਵਰਕਿੰਗ ਕਮੇਟੀ ਸਮੇਤ ਜ਼ਿਲਾ ਜਥੇਬੰਦੀ ਦੀ ਚੋਣ ਪੂਰੇ ਲੋਕਤੰਤਰਿਕ ਤਰੀਕੇ ਨਾਲ ਕੀਤੀ ਜਾਵੇਗੀ। ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਸਟੇਟ ਡੈਲੀਗੇਟ ਇਜਲਾਸ ਵਿੱਚ ਪਾਰਟੀ ਦੇ ਅਗਲੇ ਪ੍ਰੋਗਰਾਮ ਬਾਰੇ ਅਤੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ।
Advertisement
Advertisement