ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼੍ਰੋਮਣੀ ਅਕਾਲੀ ਦਲ ਨੇ 33 ਜ਼ਿਲ੍ਹਾ ਪ੍ਰਧਾਨ ਐਲਾਨੇ

ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ 33 ਸ਼ਹਿਰੀ ਤੇ ਦਿਹਾਤੀ ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਪਾਰਟੀ ਵੱਲੋਂ ਪਠਾਨਕੋਟ ਜ਼ਿਲ੍ਹੇ ਨੂੰ ਅੰਤਿਮ ਰੂਪ ਹਾਲੇ ਨਹੀਂ ਦਿੱਤਾ ਗਿਆ। ਪਾਰਟੀ ਵੱਲੋਂ...
Advertisement

ਚੰਡੀਗੜ੍ਹ (ਟਨਸ):

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ 33 ਸ਼ਹਿਰੀ ਤੇ ਦਿਹਾਤੀ ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਪਾਰਟੀ ਵੱਲੋਂ ਪਠਾਨਕੋਟ ਜ਼ਿਲ੍ਹੇ ਨੂੰ ਅੰਤਿਮ ਰੂਪ ਹਾਲੇ ਨਹੀਂ ਦਿੱਤਾ ਗਿਆ। ਪਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਅੰਮ੍ਰਿਤਸਰ ਦਿਹਾਤੀ ਦਾ ਰਾਜਵਿੰਦਰ ਸਿੰਘ ਰਾਜਾ, ਬਰਨਾਲਾ ਸ਼ਹਿਰੀ ਦਾ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਬਰਨਾਲਾ ਦਿਹਾਤੀ ਦਾ ਸਤਨਾਮ ਸਿੰਘ ਰਾਹੀ, ਬਠਿੰਡਾ ਦਿਹਾਤੀ ਦਾ ਜਗਸੀਰ ਸਿੰਘ ਕਲਿਆਣ, ਬਠਿੰਡਾ ਸ਼ਹਿਰੀ ਦਾ ਸੁਸ਼ੀਲ ਕੁਮਾਰ ਗੋਲਡੀ ਨੂੰ ਪ੍ਰਧਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦਾ ਸੁੱਚਾ ਸਿੰਘ ਲੰਗਾਹ, ਮੁਹਾਲੀ ਦਾ ਪਰਮਿੰਦਰ ਸਿੰਘ ਸੋਹਾਣਾ, ਪਟਿਆਲਾ ਦਿਹਾਤੀ ਦਾ ਜਗਮੀਤ ਸਿੰਘ ਹਰਿਆਊ, ਪਟਿਆਲਾ ਸ਼ਹਿਰੀ ਦਾ ਅਮਿਤ ਰਾਠੀ, ਪਠਾਨਕੋਟ ਦਾ ਗੁਰਬਚਨ ਸਿੰਘ, ਰੋਪੜ ਦਿਹਾਤੀ ਦਾ ਦਰਬਾਰਾ ਸਿੰਘ ਨੂੰ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਵਕੀਲ ਹਰੀਸ਼ ਰਾਏ ਢਾਂਡਾ ਨੂੰ ਕੋਰ ਕਮੇਟੀ ਅਤੇ ਅਜਨਾਲਾ ਤੋਂ ਜੋਧ ਸਿੰਘ ਸਮਰਾ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

Advertisement

Advertisement
Show comments