ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਪੰਚ ਦੇ ਪੁੱਤਰ ਦਾ ਕਤਲ ਮਾਮਲਾ: ਦੂਜੇ ਦਿਨ ਵੀ ਧਰਨਾ ਜਾਰੀ; ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ

ਰੱਬ ਕਰੇ ਤਾਂ ਭਾਣਾ ਮੰਨ ਲਈਏ ਜਦੋਂ ਸਰਕਾਰਾਂ ਕਰਨ ਤਾਂ ਕੀ ਕਰੀਏ: ਬਲਕੌਰ ਸਿੰਘ
ਸੁਖਵਿੰਦਰ ਕਲਕੱਤਾ ਕਤਲ ਕਾਂਡ ਬਾਅਦ ਇਨਸਾਫ਼ ਲਈ ਲੱਗੇ ਧਰਨੇ ਨੂੰ ਸੰਬੋਧਨ ਕਰਦੇ ਬਲਕੌਰ ਸਿੰਘ ਸਿੱਧੂ।-ਫੋਟੋ: ਸਿੰਗਲਾ
Advertisement

ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਕੱਲ ਹੋਏ ਕਤਲ ਦਾ ਮਾਮਲਾ ਤੇਜ਼ੀ ਨਾਲ ਗਰਮਾ ਰਿਹਾ ਹੈ ਅਤੇ ਅੱਜ ਦੂਸਰੇ ਦਿਨ ਵੀ ਸਮਾਜ ਸੇਵੀ ਜਥੇਬੰਦੀਆਂ, ਬਲਾਕ ਸ਼ਹਿਣਾ ਦੇ ਪੰਚਾਂ-ਸਰਪੰਚਾਂ, ਕਿਸਾਨ ਜੱਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਬੱਸ ਸਟੈਂਡ ਤੇ ਚੱਕਾ ਜਾਮ ਕਰ ਦਿੱਤਾ ਅਤੇ ਲਗਾਤਾਰ ਧਰਨਾ ਦਿੱਤਾ।

ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁੱਤ ਦੇ ਕਤਲ ਪਿੱਛੋਂ ਜੋ ਸੰਤਾਪ ਮੈਂ ਪਿਛਲੇ ਤਿੰਨ ਸਾਲਾਂ ਵਿੱਚ ਭੋਗਿਆ ਹੈ ਉਹ ਮੈਂ ਹੀ ਜਾਣਦਾ ਹਾਂ। ਜੇਕਰ ਰੱਬ ਕਰੇ ਤਾਂ ਭਾਣਾ ਮੰਨ ਲਈਏ ਜਦੋਂ ਸਰਕਾਰਾਂ ਕਰਨ ਤਾਂ ਕੀ ਕਰੀਏ।

Advertisement

ਸ਼ਹਿਣਾ ’ਚ ਸੁਖਵਿੰਦਰ ਕਲਕੱਤਾ ਕਤਲ ਕਾਂਡ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ।-ਫੋਟੋ: ਸਿੰਗਲਾ

ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਸਰਕਾਰੀ ਤੰਤਰ ਦੀਆਂ ਅੱਖਾਂ ਵਿੱਚ ਰੋੜ ਵਾਂਗੂੰ ਚੁਭਦਾ ਸੀ। ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਤਲ ਦੀ ਤਹਿ ਤੱਕ ਜਾਇਆ ਜਾਵੇ ਅਤੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ।

ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਬੀਬੀ ਸੁਰਿੰਦਰ ਕੌਰ ਬਾਲੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ, ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਘ ਪੰਧੇਰ, ਸਮਾਜ ਸੇਵੀ ਲੱਖਾ ਸਿਧਾਣਾ, ਪੰਨਾ ਸਿੰਘ ਸਿੱਧੂ, ਤਰਨਜੀਤ ਸਿੰਘ ਦੁੱਗਲ, ਕਸਬੇ ਸ਼ਹਿਣੇ ਦੇ ਸਰਪੰਚ ਨਾਜ਼ਮ ਸਿੰਘ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸਰਕਲ ਪ੍ਰਧਾਨ ਗੁਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਕਲੱਬਾਂ ਦੇ ਆਗੂ, ਪੰਚ ਸਰਪੰਚ, ਪਿੰਡਾਂ ਦੀਆਂ ਕਿਸਾਨ ਯੂਨੀਅਨ ਦੇ ਆਗੂ ਵੱਡੀ ਪੱਧਰ ਤੇ ਪਹੁੰਚੇ ਹੋਏ ਸਨ।

ਸੁਖਵਿੰਦਰ ਕਲਕੱਤਾ ਕਤਲ ਕਾਂਡ ਬਾਅਦ ਇਨਸਾਫ਼ ਲਈ ਲੱਗੇ ਧਰਨੇ ਨੂੰ ਸੰਬੋਧਨ ਕਰਦੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ।-ਫੋਟੋ: ਸਿੰਗਲਾ

ਦਿਨ-ਰਾਤ ਦੇ ਲੱਗੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਦੂਸਰੇ ਪਾਸੇ ਪੁਲੀਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਹਾਜ਼ਰ ਬੁਲਾਰਿਆਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਲੋਕਾਂ ਦੀ ਆਵਾਜ਼ ਉਠਾਉਣ ਵਾਲਾ ਲੋਕ ਆਗੂ ਕਰਾਰ ਦਿੱਤਾ। ਪੁਲੀਸ ਸੁਖਵਿੰਦਰ ਸਿੰਘ ਕਲਕੱਤਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲੈ ਗਈ ਹੈ।

 

 

 

 

 

Advertisement
Tags :
Balkaur SinghMurder casePunjabi TribunePunjabi Tribune Latest NewsPunjabi Tribune NewsSidhu moosewalaSukhwinder Singhਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂ
Show comments