ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ: ਹੜ੍ਹ ਦੇ ਹਾਲਾਤ ਦਾ ਕਰ ਰਹੇ ਨੇ ਡਟ ਕੇ ਮੁਕਾਬਲਾ

ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਅੌਖੇ ਹਾਲਾਤ ਵਿੱਚ ਵੀ ਹੌਸਲਾ ਬੁਲੰਦ
ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਪੰਜਾਬੀ ਨੌਜਵਾਨ।
Advertisement

ਆਪਣੇ ਜਜ਼ਬੇ ਤੇ ਵਚਨਬੱਧਤਾ ਲਈ ਮਸ਼ਹੂਰ ਪੰਜਾਬੀਆਂ ਨੇ ਮੁਸੀਬਤ ਦੇ ਸਮੇਂ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਸਦਾ ਇੱਕ-ਦੂਜੇ ਦਾ ਸਾਥ ਦੇਣ ਲਈ ਤਿਆਰ ਰਹਿੰਦੇ ਹਨ। ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਕਪੂਰਥਲਾ ਜ਼ਿਲ੍ਹਿਆਂ ’ਚ ਆਏ ਭਿਆਨਕ ਹੜ੍ਹਾਂ ਕਾਰਨ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸੂਬੇ ਦੇ ਹਰ ਹਿੱਸੇ ਤੋਂ ਲੋਕ ਮਦਦ ਲਈ ਅੱਗੇ ਆ ਰਹੇ ਹਨ।

ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦੇ ਹੜ੍ਹਾਂ ਨੇ 1988 ਤੋਂ ਬਾਅਦ ਦੀ ਸਭ ਤੋਂ ਵੱਡੀ ਤਬਾਹੀ ਕੀਤੀ ਹੈ। ਇਸ ਕਾਰਨ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੋਂ ਲੈ ਕੇ ਗ਼ੈਰ-ਸਰਕਾਰੀ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ, ਪੰਜਾਬੀ ਗਾਇਕ ਤੇ ਅਦਾਕਾਰ ਸਭ ਹੀ ਰਾਹਤ ਅਤੇ ਕਾਰਜਾਂ ਵਿੱਚ ਲੱਗੇ ਹੋਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀੜਤਾਂ ਲਈ ਲੰਗਰ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ। ਇੱਕ ਵਾਰ ਫਿਰ ਪੰਜਾਬ ਨੇ ਚੜ੍ਹਦੀ ਕਲਾ ਦੇ ਜਜ਼ਬੇ ਨਾਲ ਸਾਬਤ ਕੀਤਾ ਹੈ ਕਿ ਔਖੇ ਸਮੇਂ ’ਚ ਪੰਜਾਬੀ ਕਿਸੇ ਨੂੰ ਇਕੱਲਾ ਨਹੀਂ ਛੱਡਦੇ।

Advertisement

 

ਨੌਜਵਾਨਾਂ ਨੇ ਸੰਭਾਲੀ ਸੇਵਾ

ਮੋਹਨ ਸਿੰਘ ਸਾਈਂ ਨੇ ਕਿਹਾ ਕਿ ਇਹ ਸਿਰਫ਼ ਪੰਜਾਬ ’ਚ ਹੀ ਹੋ ਸਕਦਾ ਹੈ। ਲੋਕਾਂ ਦਾ ਇਹ ਜੋਸ਼ ਅਤੇ ਜਜ਼ਬਾ ਹੀ ਚੜ੍ਹਦੀ ਕਲਾ ਦੀ ਰੂਹ ਹੈ। ਪੰਜਾਬ ਦੇ ਨੌਜਵਾਨ ਵੀ ਅੱਗੇ ਆ ਕੇ ਸੇਵਾ ਕਰ ਰਹੇ ਹਨ। ਟਰਾਲੀਆਂ ’ਚ ਰੇਤ ਭਰ ਕੇ ਬੰਨ੍ਹਾਂ ਨੂੰ ਮਜ਼ਬੂਤ ਕਰਨਾ, ਚਾਰਾ ਤੇ ਦਾਣਾ ਲਿਆਉਣਾ ਤੇ ਲੰਗਰ ਲਗਾ ਕੇ ਲੋਕਾਂ ਨੂੰ ਖਾਣਾ ਖਵਾਉਣ ਲਈ ਹਰ ਪਾਸੇ ਨੌਜਵਾਨ ਹੀ ਸਰਗਰਮ ਹਨ।

 

ਸਾਮਾਨ ਦੀ ਵੰਡ ਲਈ ਅਧਿਕਾਰੀ ਤਾਇਨਾਤ

ਕਪੂਰਥਲਾ ਪ੍ਰਸ਼ਾਸਨ ਨੇ ਰਾਹਤ ਸਾਮਾਨ ਦੀ ਵੰਡ ਨੂੰ ਸੁਚੱਜਾ ਬਣਾਉਣ ਲਈ ਨੋਡਲ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਬਹੁਤ ਸਾਰੇ ਵਰਗ ਮਦਦ ਲਈ ਅੱਗੇ ਆਏ ਹਨ ਪਰ ਅਸਲ ਪੀੜਤਾਂ ਤਕ ਸਾਮਾਨ ਪਹੁੰਚਾਉਣ ’ਚ ਮੁਸ਼ਕਲਾਂ ਆ ਰਹੀਆਂ ਹਨ। ਹੁਣ ਨੋਡਲ ਅਧਿਕਾਰੀ ਇਸ ਕੰਮ ਨੂੰ ਯਕੀਨੀ ਬਣਾਉਣਗੇ।

Advertisement
Show comments