ਆਰਟੀਆਈ ਕਮਿਸ਼ਨ ਵੱਲੋਂ 175 ਕੇਸਾਂ ਦਾ ਨਿਬੇੜਾ
ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ ਆਰਟੀਆਈ ਐਕਟ ਅਧੀਨ ਦਾਇਰ 175 ਕੇਸਾਂ ਦਾ ਨਿਬੇੜਾ ਕੀਤਾ ਹੈ। ਲੁਧਿਆਣਾ ਦੇ ਮਹਾ ਸਿੰਘ ਨਗਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਗਿੱਲ ਨੇ ਕਮਿਸ਼ਨਰ ਧਾਲੀਵਾਲ ਦੇ ਬੈਂਚ ਕੋਲ 175 ਮਾਮਲੇ ਦਾਇਰ...
Advertisement
ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ ਆਰਟੀਆਈ ਐਕਟ ਅਧੀਨ ਦਾਇਰ 175 ਕੇਸਾਂ ਦਾ ਨਿਬੇੜਾ ਕੀਤਾ ਹੈ। ਲੁਧਿਆਣਾ ਦੇ ਮਹਾ ਸਿੰਘ ਨਗਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਗਿੱਲ ਨੇ ਕਮਿਸ਼ਨਰ ਧਾਲੀਵਾਲ ਦੇ ਬੈਂਚ ਕੋਲ 175 ਮਾਮਲੇ ਦਾਇਰ ਕੀਤੇ ਸਨ। ਇਸ ਵਿੱਚੋਂ ਪੰਜ ਅਗਸਤ ਨੂੰ 36 ਕੇਸ, ਛੇ ਨੂੰ 26 ਕੇਸ, ਸੱਤ ਨੂੰ 35 ਕੇਸ, 19 ਅਗਸਤ ਨੂੰ 30 ਕੇਸ, 20 ਅਗਸਤ ਨੂੰ 26 ਕੇਸ ਸੁਣਵਾਈ ਲਈ ਲੱਗੇ ਸਨ, ਜਿਨ੍ਹਾਂ ’ਚ ਸਬੰਧਤ ਧਿਰਾਂ ਜਾਣਕਾਰੀ ਸਮੇਤ ਹਾਜ਼ਰ ਸਨ ਅਤੇ ਕਮਿਸ਼ਨਰ ਵਲੋਂ ਇਕ-ਇਕ ਕਰਕੇ ਸਾਰੇ ਕੇਸ ਸੁਣੇ ਗਏ। ਇਨ੍ਹਾਂ ਕੇਸਾਂ ਦੀ ਸੁਣਵਾਈ ਦੌਰਾਨ ਸਰਬਜੀਤ ਸਿੰਘ ਗਿੱਲ ਪੇਸ਼ ਨਹੀਂ ਹੋਇਆ, ਜਿਸ ’ਤੇ ਕਮਿਸ਼ਨ ਨੇ ਗਿੱਲ ਨੂੰ ਆਪਣਾ ਪੱਖ ਰੱਖਣ ਲਈ ਦਸ ਦਿਨ ਦਾ ਸਮਾਂ ਦਿੱਤਾ, ਪਰ ਗਿੱਲ ਨੇ ਪੱਖ ਪੇਸ਼ ਨਹੀਂ ਕੀਤਾ। ਕਮਿਸ਼ਨ ਨੇ ਇਨ੍ਹਾਂ ਮਾਮਲਿਆਂ ਦੀ 20 ਅਤੇ 28 ਅਗਸਤ ਨੂੰ ਮੁੜ ਸੁਣਵਾਈ ਕੀਤੀ ਤਾਂ ਇਨ੍ਹਾਂ 175 ਕੇਸਾਂ ਦਾ ਨਿਬੇੜਾ ਕਰ ਦਿੱਤਾ।
Advertisement
Advertisement