ਮੀਂਹ ਕਾਰਨ ਦੋ ਮਕਾਨਾਂ ਦੀਆਂ ਛੱਤਾਂ ਡਿੱਗੀਆਂ
ਜਾਨੀ ਨੁਕਸਾਨ ਤੋਂ ਬਚਾਅ
Advertisement
ਬੀਤੀ ਰਾਤ ਮੀਂਹ ਕਾਰਨ ਇੱਥੋਂ ਦੇ ਵਾਰਡ ਨੰਬਰ 10 ਵਿੱਚ ਦੋ ਪਰਿਵਾਰਾਂ ਹੰਸਾ ਸਿੰਘ ਅਤੇ ਮਿੱਠੂ ਸਿੰਘ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ।
ਹੰਸਾ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈਣ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ। ਹੰਸਾ ਸਿੰਘ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ।
Advertisement
ਉਸ ਦੇ ਪੁੱਤ ਅਤੇ ਨੂੰਹ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੇ ਤਿੰਨ ਪੋਤੇ ਹਨ, ਜਿਨ੍ਹਾਂ ਦਾ ਰਹਿਣਾ ਹੁਣ ਮੁਸ਼ਕਲ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਅਤੇ ਇਲਾਕਾ ਵਾਸੀਆਂ ਨੂੰ ਮਦਦ ਕਰਨ ਦੀ ਅਪੀਲ ਕੀਤੀ।
Advertisement