ਰੋਡਵੇਜ਼ ਡਰਾਈਵਰ ਦੀ ਰਾਡ ਮਾਰ ਕੇ ਹੱਤਿਆ
ਇਸ ਸ਼ਹਿਰ ਦੇ ਬੱਸ ਅੱਡੇ ਉਤੇ ਹੋਏ ਝਗੜੇ ਵਿੱਚ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ (ਪੀਬੀ 08 ਸੀ...
Advertisement
ਇਸ ਸ਼ਹਿਰ ਦੇ ਬੱਸ ਅੱਡੇ ਉਤੇ ਹੋਏ ਝਗੜੇ ਵਿੱਚ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ (ਪੀਬੀ 08 ਸੀ ਐੱਕਸ 8240) ਦੇ ਡਰਾਈਵਰ ਦੀ ਮਹਿੰਦਰਾ ਗੱਡੀ ਦੇ ਚਾਲਕ ਨਾਲ ਤਕਰਾਰ ਹੋ ਗਈ। ਤਕਰਾਰ ਪਲਾਂ ਵਿੱਚ ਹੀ ਇੰਨੀ ਵੱਧ ਗਈ ਕਿ ਮਹਿੰਦਰਾ ਗੱਡੀ ਦੇ ਚਾਲਕ ਨੇ ਲੋਹੇ ਦੀ ਰਾਡ ਬੱਸ ਚਾਲਕ ਦੇ ਮਾਰ ਦਿੱਤੀ। ਇਸ ਕਾਰਨ ਬੱਸ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਬੇਸੁੱਧ ਬੱਸ ਡਰਾਈਵਰ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਮੁਹਾਲੀ ਦੇ ਫੇਜ਼ 6 ਦੇ ਹਸਪਤਾਲ ਰੈਫਰ ਕਰ ਦਿੱਤਾ। ਮੁਹਾਲੀ ਹਸਪਤਾਲ ਦੇ ਡਾਕਟਰਾਂ ਨੇ ਬੱਸ ਚਾਲਕ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਬੱਸ ਚਾਲਕ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਾ ਵਸਨੀਕ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
