ਸਾਬਕਾ ਮੰਤਰੀ ਕੰਗ ਦੇ ਵੱਟਸਐਪ ’ਤੇ ਪਾਬੰਦੀਆਂ
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੇ ਵੱਟਸਐਪ ’ਤੇ ਚੱਲਦੇ ਬਰਾਡਕਾਸਟ ਅਤੇ ਗਰੁੱਪਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਕੰਗ ਨੇ ਇਸ ਨੂੰ ਲੋਕਤੰਤਰ ਤੇ ਆਜ਼ਾਦੀ ਦਾ ਘਾਣ ਦੱਸਿਆ ਹੈ। ਸ੍ਰੀ ਕੰਗ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਹਲਕਾ...
Advertisement
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੇ ਵੱਟਸਐਪ ’ਤੇ ਚੱਲਦੇ ਬਰਾਡਕਾਸਟ ਅਤੇ ਗਰੁੱਪਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਕੰਗ ਨੇ ਇਸ ਨੂੰ ਲੋਕਤੰਤਰ ਤੇ ਆਜ਼ਾਦੀ ਦਾ ਘਾਣ ਦੱਸਿਆ ਹੈ। ਸ੍ਰੀ ਕੰਗ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਹਲਕਾ ਖਰੜ ਦੀ ਸੇਵਾ ਕਰਦੇ ਆ ਰਹੇ ਹਨ। ਹੁਣ ਵੀ ਉਹ ‘ਆਪ’ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕਾਂ ਨੂੰ ਅਣਗੌਲਿਆਂ ਕਰਨ ਦੀਆਂ ਨੀਤੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਉਜਾਗਰ ਕਰਦੇ ਆ ਰਹੇ ਸਨ। ਸ੍ਰੀ ਕੰਗ ਨੇ ਕਿਹਾ ਕਿ ਇਸ ਤੋਂ ਦੁਖੀ ਹੋ ਕੇ ਸਰਕਾਰ ਨੇ ਉਨ੍ਹਾਂ ਦੇ ਵੱਟਸਐੱਪ ’ਤੇ ਬਰਾਡਕਾਸਟ ਤੇ ਗਰੁੱਪਾਂ ਨੂੰ ਬੰਦ ਕਰਵਾ ਦਿੱਤਾ ਹੈ। ਸ੍ਰੀ ਕੰਗ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਭਰਾ ਦੀ ਹੋਈ ਮੌਤ ਦੇ ਸੁਨੇਹੇ ਵੀ ਉਹ ਲੋਕਾਂ ਤੱਕ ਪਹੁੰਚਾ ਨਹੀਂ ਸਕੇ। ਸ੍ਰੀ ਕੰਗ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।
Advertisement
Advertisement