ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਿਜਲੀ ਸੰਕਟ ਤੋਂ ਰਾਹਤ: ਬਣਾਂਵਾਲਾ ਤਾਪਘਰ ਦੇ ਤਿੰਨੋਂ ਯੂਨਿਟ ਮਘੇ

ਜੋਗਿੰਦਰ ਸਿੰਘ ਮਾਨ ਮਾਨਸਾ, 16 ਜੂਨ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਤਿੰਨੇ ਯੂਨਿਟ ਬਿਜਲੀ ਸਪਲਾਈ ਕਰਨ ਲੱਗ ਪਏ ਹਨ। ਪੰਜਾਬ ਲਈ ਸਭ ਤੋਂ ਵੱਧ...
ਬਣਾਂਵਾਲਾ ਤਾਪਘਰ ਦੇ ਤਿੰਨ ਯੂਨਿਟਾਂ ਵਿਚੋਂ ਨਿਕਲ ਰਹੀ ਭਾਫ਼।
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 16 ਜੂਨ

Advertisement

ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਤਿੰਨੇ ਯੂਨਿਟ ਬਿਜਲੀ ਸਪਲਾਈ ਕਰਨ ਲੱਗ ਪਏ ਹਨ। ਪੰਜਾਬ ਲਈ ਸਭ ਤੋਂ ਵੱਧ ਬਿਜਲੀ ਪੈਦਾ ਕਰਨ ਵਾਲੇ ਇਸ ਤਾਪਘਰ ਦੇ ਦੋ ਦਿਨ ਪਹਿਲਾਂ ਯੂਨਿਟ ਨੰਬਰ-1 ਨੇ ਕਿਸੇ ਤਕਨੀਕੀ ਨੁਕਸ ਕਾਰਨ ਬਿਜਲੀ ਸਪਲਾਈ ਕਰਨੀ ਬੰਦ ਕਰ ਦਿੱਤੀ ਸੀ। ਮਾਹਿਰਾਂ ਵੱਲੋਂ ਸਿਰਤੋੜ ਯਤਨ ਕਰਨ ਤੋਂ ਬਾਅਦ ਅੱਜ ਸਵੇਰ ਤੋਂ ਤਾਪਘਰ ਦੇ ਸਾਰੇ ਯੂਨਿਟ ਚਾਲੂ ਸਥਿਤੀ ਵਿੱਚ ਹੋ ਗਏ ਹਨ। ਅੱਜ ਇਸ ਤਾਪਘਰ ਵੱਲੋਂ 1567 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਧਰ, ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਖਰੀਦੇ ਗੁਰੂ ਅੰਗਦ ਥਰਮਲ ਪਲਾਂਟ ਦਾ ਯੂਨਿਟ ਨੰਬਰ-1 ਚਾਲੂ ਹੋ ਗਿਆ ਹੈ ਅਤੇ ਇੱਕ ਅਜੇ ਵੀ ਬੰਦ ਪਿਆ ਹੈ, ਜਦੋਂਕਿ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਪਰਸੋਂ ਅੱਧੀ ਰਾਤ ਤੋਂ ਬਾਅਦ ਬੰਦ ਹੋਇਆ ਯੂਨਿਟ ਨੰਬਰ-2 ਅੱਜ ਵੀ ਚਾਲੂ ਨਹੀਂ ਹੋ ਸਕਿਆ ਹੈ।

ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਬੀਤੀ ਕੱਲ੍ਹ ਬੰਦ ਹੋਏ ਦੋਨੋਂ ਯੂਨਿਟਾਂ ਵਿਚੋਂ ਯੂਨਿਟ ਨੰਬਰ-1 ਨੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ, ਜਿਸ ਵੱਲੋਂ ਅੱਜ 253 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ, ਜਦੋਂਕਿ ਯੂਨਿਟ ਨੰਬਰ-2 ਨੂੰ ਚਾਲੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਸਰਕਾਰੀ ਤਾਪਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚੀਫ਼ ਇੰਜਨੀਅਰ ਤੇਜ਼ ਰਾਮ ਨੇ ਦੱਸਿਆ ਕਿ ਯੂਨਿਟ ਨੰਬਰ-2 ਦੇ ਬੋਇਆਲਰ ਦੀ ਟਿਊਬ ਲੀਕ ਹੋਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ ਸੀ, ਉਸ ਦੀ ਮੁਰੰਮਤ ਚੱਲ ਰਹੀ ਹੈ ਅਤੇ ਉਸ ਦੇ ਅੱਧੀ ਰਾਤ ਤੱਕ ਠੀਕ ਹੋਣ ਦੀ ਸੰਭਾਵਨਾ ਹੈ। ਉਂਝ ਇਸ ਤਾਪਘਰ ਦੇ ਚੱਲ ਰਹੇ ਯੂਨਿਟ ਨੰ. 1 ਤੋਂ 186, ਯੂਨਿਟ ਨੰ. 3 ਵੱਲੋਂ 227 ਅਤੇ ਯੂਨਿਟ ਨੰਬਰ-4 ਤੋਂ 229, ਕੁੱਲ 643 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ।

ਬਣਾਂਵਾਲਾ ਤਾਪਘਰ ਦੇ ਯੂਨਿਟ ਨੰਬਰ-1 ਨੇ 371, ਯੂਨਿਟ ਨੰਬਰ-2 ਨੇ 590 ਅਤੇ ਯੂਨਿਟ ਨੰਬਰ-3 ਵੱਲੋਂ 606 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ।

ਉਧਰ, ਰਾਜਪੁਰਾ ਵਿੱਚ ਲੱਗੇ ਐੱਲ ਐਂਡ ਟੀ ਦੇ ਤਾਪਘਰ ਦੇ ਦੋਵੇਂ ਯੂਨਿਟ ਭਖ ਰਹੇ ਹਨ, ਜਿਨ੍ਹਾਂ ਵੱਲੋਂ ਕ੍ਰਮਵਾਰ 651 ਅਤੇ 655 ਮੈਗਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਪੱਕੇ ਤੌਰ ’ਤੇ ਬੰਦ ਹਨ ਅਤੇ ਯੂਨਿਟ-3, 4, 5, 6 ਵੱਲੋਂ ਕ੍ਰਮਵਾਰ 176, 173, 172, 172 ਕੁੱਲ 694 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਜਾ ਰਹੀ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 840 ਮੈਗਾਵਾਟ ਦੱਸੀ ਜਾਂਦੀ ਹੈ।

Advertisement