ਰੱਤੂ ਨੈਸ਼ਨਲ ਚਾਣਕਿਆ ਮੀਡੀਆ ਜਰਨਲਿਜ਼ਮ ਐਵਾਰਡ ਨਾਲ ਸਨਮਾਨਿਤ
ਦੇਸ਼ ਦੇ ਪ੍ਰਸਿੱਧ ਲੇਖਕ ਅਤੇ ਮੀਡੀਆ ਬ੍ਰਾਡਕਾਸਟਰ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਨੂੰ ਪੱਤਰਕਾਰੀ ਵਿੱਚ ਉਨ੍ਹਾਂ ਦੀਆਂ ਉੱਘੀਆਂ ਸੇਵਾਵਾਂ ਲਈ ਨੈਸ਼ਨਲ ਚਾਣਕਿਆ ਮੀਡੀਆ ਜਰਨਲਿਜ਼ਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਰੱਤੂ ਨੂੰ ਇਹ ਸਨਮਾਨ ਪਬਲਿਕ ਰਿਲੇਸ਼ਨਜ਼ ਕੌਂਸਲ ਆਫ਼ ਇੰਡੀਆ...
Advertisement
ਦੇਸ਼ ਦੇ ਪ੍ਰਸਿੱਧ ਲੇਖਕ ਅਤੇ ਮੀਡੀਆ ਬ੍ਰਾਡਕਾਸਟਰ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਨੂੰ ਪੱਤਰਕਾਰੀ ਵਿੱਚ ਉਨ੍ਹਾਂ ਦੀਆਂ ਉੱਘੀਆਂ ਸੇਵਾਵਾਂ ਲਈ ਨੈਸ਼ਨਲ ਚਾਣਕਿਆ ਮੀਡੀਆ ਜਰਨਲਿਜ਼ਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਰੱਤੂ ਨੂੰ ਇਹ ਸਨਮਾਨ ਪਬਲਿਕ ਰਿਲੇਸ਼ਨਜ਼ ਕੌਂਸਲ ਆਫ਼ ਇੰਡੀਆ (ਪੀ.ਆਰ.ਸੀ.ਆਈ.) ਵੱਲੋਂ ਪਣਜੀ, ਗੋਆ ਵਿੱਚ ਕਰਵਾਈ 19ਵੀਂ ਗਲੋਬਲ ਕਮਿਊਨੀਕੇਸ਼ਨ ਕਾਨਕਲੇਵ ਵਿੱਚ ਦਿੱਤਾ ਗਿਆ ਹੈ। ਪੀ.ਆਰ.ਸੀ.ਆਈ. ਦੀ ਇਸ ਵਿਸ਼ੇਸ਼ ਕਾਨਕਲੇਵ ਵਿੱਚ ਇਹ ਸਨਮਾਨ ਉਨ੍ਹਾਂ ਨੂੰ ਗੋਆ ਦੇ ਰਾਜਪਾਲ ਅਸ਼ੋਕ ਗਜਪਤੀ ਰਾਜੂ, ਮੁੱਖ ਮੰਤਰੀ ਗੋਆ ਪ੍ਰਮੋਦ ਸਾਵੰਤ ਅਤੇ ਪੀ.ਆਰ.ਸੀ.ਆਈ. ਪ੍ਰਧਾਨ ਐੱਮ.ਬੀ. ਜੈਰਾਮ ਤੇ ਦੇਸ਼ ਭਰ ਤੋਂ ਆਏ ਮੀਡੀਆ ਮਾਹਰਾਂ ਦੀ ਮੌਜੂਦਗੀ ਵਿੱਚ ਭੇਟ ਕੀਤਾ ਗਿਆ। ਡਾ. ਰੱਤੂ ਦੀਆਂ ਵੱਖ-ਵੱਖ ਵਿਸ਼ਿਆਂ ’ਤੇ 90 ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
Advertisement
Advertisement