ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੰਗਲਾ ਪੰਜਾਬ ਫੰਡ: ਲੁਧਿਆਣਾ ਦੇ 13 ਉਦਯੋਗਪਤੀਆਂ ਵੱਲੋਂ ਪੰਜ ਕਰੋੜ ਦਾ ਯੋਗਦਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੇ ‘ਮਿਸ਼ਨ ਚੜ੍ਹਦੀ ਕਲਾ’ ਤਹਿਤ ‘ਰੰਗਲਾ ਪੰਜਾਬ ਫੰਡ’ ਲਈ ਵੱਡੀ ਗਿਣਤੀ ਉਦਯੋਗਪਤੀ ਉਤਸ਼ਾਹ ਦਿਖਾ ਰਹੇ ਹਨ। ਅੱਜ ਮੰਤਰੀ ਸੰਜੀਵ ਅਰੋੜਾ...
Advertisement
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੇ ‘ਮਿਸ਼ਨ ਚੜ੍ਹਦੀ ਕਲਾ’ ਤਹਿਤ ‘ਰੰਗਲਾ ਪੰਜਾਬ ਫੰਡ’ ਲਈ ਵੱਡੀ ਗਿਣਤੀ ਉਦਯੋਗਪਤੀ ਉਤਸ਼ਾਹ ਦਿਖਾ ਰਹੇ ਹਨ। ਅੱਜ ਮੰਤਰੀ ਸੰਜੀਵ ਅਰੋੜਾ ਸਣੇ ਲੁਧਿਆਣਾ ਦੇ 13 ਉਦਯੋਗਪਤੀਆਂ ਵੱਲੋਂ ਰੰਗਲਾ ਪੰਜਾਬ ਫੰਡ ਵਿੱਚ ਪੰਜ ਕਰੋੜ ਰੁਪਏ ਤੋਂ ਵੱਧ ਰਕਮ ਦੇ ਚੈੱਕ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪੇ ਹਨ। ਮੰਤਰੀ ਅਰੋੜਾ ਤੋਂ ਇਲਾਵਾ ਉਦਯੋਗਪਤੀਆਂ ਮੌਂਟੀ ਕਾਰਲੋ ਗਰੁੱਪ ਦੇ ਕਮਲ ਓਸਵਾਲ, ਹੈਪੀ ਫੋਰਜਿੰਗ ਦੀ ਮੇਗਾ ਗਰਗ, ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐੱਮ ਪੀ ਸਹਿਗਲ, ਓਕਟੇਵ ਐਪੇਰਲਸ ਦੇ ਅਭਿਸ਼ੇਕ ਅਰੋੜਾ, ਵਰਧਮਾਨ ਸਪਿਨਿੰਗ ਮਿੱਲਜ਼ ਦੇ ਨੀਰਜ ਜੈਨ, ਟ੍ਰਾਈਡੈਂਟ ਗਰੁੱਪ ਦੇ ਦੀਪਕ ਨੰਦਾ, ਜੀ ਬੀ ਰਿਐਲਿਟੀ ਦੇ ਗੁਰਵਿੰਦਰ ਭੱਟੀ, ਬੈਕਟਰ ਫੂਡਜ (ਕਰੀਮਿਕਾ) ਦੇ ਪਰਵੀਨ ਗੋਇਲ, ਏਰੀ ਸੁਡਾਨਾ ਸਪਿਨਿੰਗ ਮਿੱਲਜ਼ ਦੇ ਸਿਧਾਰਥ ਖੰਨਾ, ਰੌਕਮੈਨ ਫਾਊਂਡੇਸ਼ਨ ਦੇ ਸੁਮਨ ਮੁੰਝਲ, ਸੀ ਆਈ ਸੀ ਯੂ ਪ੍ਰੈਜ਼ੀਡੈਂਟ ਦੇ ਉਪਕਾਰ ਸਿੰਘ ਆਹੂਜਾ ਅਤੇ ਰਾਲਸਨ ਦੇ ਸੰਜੀਵ ਪਾਹਵਾ ਨੇ ਯੋਗਦਾਨ ਪਾਇਆ। 

Advertisement
Advertisement
Show comments