ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Rajvir jawanda: ਆਪਣੀ ਸੁਰੀਲੀ ਆਵਾਜ਼ ਦੇ ਨਾਲ ਪੰਜਾਬੀਆਂ ਦੇ ਮਨਾਂ ਵਿੱਚ ਵਸਦਾ ਰਹੇਗਾ ਰਾਜਵੀਰ ਜਵੰਦਾ

ਪੰਜਾਬੀ ਗਾਇਕ ਰਾਜਵੀਰ ਜਵੰਦਾ(35) ਦਾ ਬੁੱਧਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਇਸ ਖ਼ਬਰ ਤੋਂ ਪੰਜਾਬੀ ਇੰਡਸਟਰੀ ਵਿੱਚ ਵੱਡੇ ਪੱਧਰ ’ਤੇ ਸ਼ੋਕ ਪੈਦਾ ਹੋ ਗਿਆ। ਜਵੰਦਾ ਦੇ ਨਜ਼ਦੀਕੀ ਗਾਇਕ ਸਾਥੀ ਇਸ ਖ਼ਬਰ ਤੋਂ ਬਾਅਦ ਸਦਮੇ ਵਿੱਚ ਹਨ।...
Advertisement

ਪੰਜਾਬੀ ਗਾਇਕ ਰਾਜਵੀਰ ਜਵੰਦਾ(35) ਦਾ ਬੁੱਧਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਇਸ ਖ਼ਬਰ ਤੋਂ ਪੰਜਾਬੀ ਇੰਡਸਟਰੀ ਵਿੱਚ ਵੱਡੇ ਪੱਧਰ ’ਤੇ ਸ਼ੋਕ ਪੈਦਾ ਹੋ ਗਿਆ। ਜਵੰਦਾ ਦੇ ਨਜ਼ਦੀਕੀ ਗਾਇਕ ਸਾਥੀ ਇਸ ਖ਼ਬਰ ਤੋਂ ਬਾਅਦ ਸਦਮੇ ਵਿੱਚ ਹਨ।

Advertisement

ਜ਼ਿਕਰਯੋਗ ਹੈ ਕਿ ਜਵੰਦਾ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।

ਰਾਜਵੀਰ ਜਵੰਦਾ ਦੇ ਫੈਨਜ਼ ਵੱਲੋਂ ਵੀ ਵੱਡੇ ਪੱਧਰ ’ਤੇ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਹਾਦਸੇ ਮੌਕੇ ਜਵੰਦਾ ਆਪਣੇ ਮੋਟਰਸਾਈਕਲ ’ਤੇ ਸ਼ਿਮਲਾ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਪੰਜਾਬੀ ਇੰਡਸਟਰੀ ਸਮੇਤ ਸਿਆਸਤਦਾਨ ਵੀ ਉਸਦਾ ਹਾਲ ਜਾਨਣ ਲਈ ਫੋਰਟਿਜ਼ ਹਸਪਤਾਲ ਪੁੱਜੇ ਸਨ।

ਗਾਇਕੀ ਦਾ ਸਫਰ ਸ਼ੁਰੂ ਕਰਨ ਤੋਂ ਪਹਿਲਾ ਰਾਜਵੀਰ ਜਵੰਦਾ ਪੰਜਾਬ ਪੁਲੀਸ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕਿਆ ਸੀ।

ਜਵੰਦਾ ਨੇ ਅਕਸਰ ਆਪਣੇ ਇਟਰਵਿਉਜ਼ ਵਿੱਚ ਉਸਦੇ ਘੁੰਮਣ ਦੇ ਸ਼ੌਕ ਬਾਰੇ ਸਾਝਾ ਕੀਤਾ, ਉਹ ਹਮੇਸ਼ਾ ਆਪਣੇ ਬਾਈਕ ਰਾਈਡਿੰਗ ਦੇ ਸ਼ੌਕ ਬਾਰੇ ਵੀਡੀਓਜ਼ ਵੀ ਸਾਂਝੀਆ ਕਰਦਾ ਸੀ।

ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜਵੀਰ ਜਵੰਦਾ ਦਾ ਹਾਲ ਜਾਨਣ ਲਈ ਪੁੱਜੇ ਸਨ।

ਰਿਪੋਰਟਾਂ ਅਨੁਸਾਰ ਰਾਜਵੀਰ ਜਵੰਦਾ ਨੇ ਬੁੱਧਵਾਰ ਨੂੰ 10:55 ਵਜੇ ਆਖਰੀ ਸਾਹ ਲਏ।

 

 

Advertisement
Show comments