ਰਾਜਵੀਰ ਜਵੰਦਾ ਦੀ ਹਾਲਤ ਗੰਭੀਰ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਨੂੰ ਜਾਂਦੇ ਮਾਰਗ ਉੱਤੇ ਰਾਜਵੀਰ ਦੇ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਮਗਰੋਂ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇੱਥੋਂ ਦੇ ਫੇਜ਼...
Advertisement
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਨੂੰ ਜਾਂਦੇ ਮਾਰਗ ਉੱਤੇ ਰਾਜਵੀਰ ਦੇ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਮਗਰੋਂ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇੱਥੋਂ ਦੇ ਫੇਜ਼ ਅੱਠ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਸੂਚਨਾ ਅਨੁਸਾਰ ਰਾਜਵੀਰ ਜਵੰਦਾ ਵੈਂਟੀਲੇਟਰ ’ਤੇ ਹੈ। ਜਾਣਕਾਰੀ ਅਨੁਸਾਰ ਗਾਇਕ ਦੇ ਸਿਰ ’ਚ ਸੱਟ ਵੱਜਣ ਕਾਰਨ ਉਸ ਦੇ ਦਿਮਾਗ ਨੂੰ ਸੋਜਿਸ਼ ਆਈ ਹੈ। ਉਸ ਦੀ ਰੀੜ੍ਹ ਦੀ ਹੱਡੀ ਉੱਤੇ ਵੀ ਸੱਟਾਂ ਵੱਜੀਆਂ ਹਨ। ਰਾਜਵੀਰ ਦੀ ਮਾਤਾ ਪਰਮਜੀਤ ਕੌਰ, ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਗਾਇਕ ਦੇ ਦੋਸਤ ਹਸਪਤਾਲ ਵਿੱਚ ਮੌਜੂਦ ਹਨ।
Advertisement
Advertisement