ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Rajoana’ Mercy Plea ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ 18 ਮਾਰਚ ਤੱਕ ਫੈਸਲਾ ਲਏ ਸਰਕਾਰ: ਸੁਪਰੀਮ ਕੋਰਟ

ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਆਖਰੀ ਮੌਕਾ
Advertisement

ਸੱਤਿਆ ਪ੍ਰਕਾਸ਼

ਨਵੀਂ ਦਿੱਲੀ, 20 ਜਨਵਰੀ

Advertisement

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਮੌਤ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਦਾਖ਼ਲ ਰਹਿਮ ਦੀ ਅਪੀਲ ਬਾਰੇ 18 ਮਾਰਚ ਤੱਕ ਫ਼ੈਸਲਾ ਲਏ ਅਤੇ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਕੋਰਟ ਖੁ਼ਦ ਕੇਸ ਦੇ ਗੁਣ-ਦੋਸ਼ਾਂ ਦੇ ਅਧਾਰ ’ਤੇ ਇਸ ਬਾਰੇ ਫੈਸਲਾ ਲਏਗੀ। ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, ‘‘ਅਸੀਂ ਤੁਹਾਨੂੰ ਆਖਰੀ ਮੌਕਾ ਦੇ ਰਹੇ ਹਾਂ...ਜਾਂ ਤਾਂ ਤੁਸੀਂ ਫੈਸਲਾ ਕਰ ਲਓ ਜਾਂ ਫਿਰ ਅਸੀਂ ਗੁਣ-ਦੋਸ਼ਾਂ ਦੇ ਅਧਾਰ ’ਤੇ ਇਸ ਉੱਤੇ ਸੁਣਵਾਈ ਕਰਾਂਗੇ।’’ ਬੈਂਚ, ਜਿਸ ਵਿਚ ਜਸਟਿਸ ਪੀਕੇ ਮਿਸ਼ਰਾ ਤੇ ਜਸਟਿਸ ਕੇਵੀ ਵਿਸ਼ਵਨਾਥ ਵੀ ਸ਼ਾਮਲ ਹਨ, ਨੇ ਕਿਹਾ, ‘‘ਅਸੀਂ 18 ਮਾਰਚ ਨੂੰ ਗੁਣ-ਦੋਸ਼ਾਂ ਦੇ ਅਧਾਰ ’ਤੇ ਸੁਣਵਾਈ ਕਰਾਂਗੇ...ਜੇ ਤੁਸੀਂ ਉਦੋਂ ਤੱਕ ਕੋਈ ਫੈਸਲਾ ਕਰ ਲਿਆ ਤਾਂ ਫਿਰ ਠੀਕ ਹੈ।’’ ਉਧਰ ਰਾਜੋਆਣਾ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ, ‘‘ਇਹ ਸੀਜੇਆਈ ਐੱਸਏ ਬੋਬਡੇ ਦੇ ਸਮੇਂ ਤੋਂ ਚੱਲ  ਰਿਹਾ ਹੈ। ਉਹ ਪਿਛਲੇ 15 ਸਾਲਾਂ ਤੋਂ ਮੌਤ ਦੀ ਸਜ਼ਾ ਯਾਫ਼ਤਾ ਹੈ ਤੇ ਉਹ ਪਿਛਲੇ 29 ਸਾਲਾਂ ਤੋਂ ਜੇਲ੍ਹ ਵਿਚ ਹੈ। ਉਸ ਨੂੰ ਹੁਣ ਰਿਹਾਅ ਕੀਤਾ ਜਾਣਾ ਚਾਹੀਦਾ ਹੈ।’’ ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਸੀ।

Advertisement
Show comments