ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਿੰਦਰ ਗੁਪਤਾ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ

ਰਾਜ ਸਭਾ ਦੇ ਸੰਸਦ ਮੈਂਬਰ ਰਾਜਿੰਦਰ ਗੁਪਤਾ ਨੇ ਅੱਜ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਗੁਪਤਾ ਨੇ ਕੇਂਦਰੀ ਮੰਤਰੀ ਨਾਲ ਸੂਬੇ ’ਚ ਚੱਲ ਰਹੇ ਸੜਕ ਪ੍ਰਾਜੈਕਟਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ। ਕੇਂਦਰੀ ਮੰਤਰੀ ਨੇ...
ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕਰਦੇ ਹੋਏ ਰਾਜਿੰਦਰ ਗੁਪਤਾ।
Advertisement

ਰਾਜ ਸਭਾ ਦੇ ਸੰਸਦ ਮੈਂਬਰ ਰਾਜਿੰਦਰ ਗੁਪਤਾ ਨੇ ਅੱਜ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਗੁਪਤਾ ਨੇ ਕੇਂਦਰੀ ਮੰਤਰੀ ਨਾਲ ਸੂਬੇ ’ਚ ਚੱਲ ਰਹੇ ਸੜਕ ਪ੍ਰਾਜੈਕਟਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ। ਕੇਂਦਰੀ ਮੰਤਰੀ ਨੇ ਗੁਪਤਾ ਨੂੰ ਕਿਹਾ ਕਿ ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਪਹਿਲਾਂ ਹੀ ਪੰਜਾਬ ਦੇ ਖਨੌਰੀ ਨਾਲ ਜੁੜਿਆ ਹੋਇਆ ਹੈ। ਸੰਸਦ ਮੈਂਬਰ ਨੇ ਭਵਾਨੀਗੜ੍ਹ ਅਤੇ ਮਾਲੇਰਕੋਟਲਾ ਦੇ ਐਕਜ਼ਿਟ ਅਤੇ ਐਂਟਰੀ ਪੁਆਇੰਟਸ ਨੂੰ ਜੋੜਨ ਵਿੱਚ ਹੋ ਰਹੀ ਦੇਰ ਦਾ ਮੁੱਦਾ ਉਠਾਇਆ, ਜਦਕਿ ਇਨ੍ਹਾਂ ਨੂੰ ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਨਾਲ ਜੋੜਨ ਵਾਲਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ। ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦ ਹੀ ਇਨ੍ਹਾਂ ਦੋਵੇਂ ਪਾਸਿਆਂ ਦਾ ਖੁਦ ਨਿਰੀਖਣ ਕਰਨਗੇ ਤਾਂ ਜੋ ਮਾਲੇਰਕੋਟਲਾ ਪ੍ਰਾਜੈਕਟ ਨੂੰ ਮਾਰਚ 2026 ਤੱਕ ਮੁਕੰਮਲ ਕਰਕੇ ਜੋੜਿਆ ਜਾ ਸਕੇ। ਪ੍ਰਾਜੈਕਟ ਦਾ ਅਧੂਰਾ ਕੰਮ ਤਿੰਨ ਮਹੀਨੇ ’ਚ ਮੁਕੰਮਲ ਕਰ ਲਿਆ ਜਾਵੇਗਾ। ਰਾਜ ਸਭਾ ਮੈਂਬਰ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਜਿੱਥੇ ਸੂਬੇ ਦੇ ਲੱਖਾਂ ਲੋਕਾਂ ਨੂੰ ਵਧੀਆਂ ਸਹੂਲਤਾਂ ਮਿਲਣਗੀਆਂ­ ਉੱਥੇ ਆਵਾਜਾਈ ਖਰਚਾ ਘਟੇਗਾ।

Advertisement
Advertisement
Show comments