ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਬੀਰ ਕੌਰ ਪਹਿਲੀ ਦਸਤਾਰਧਾਰੀ ਮਹਿਲਾ ਕੈਨੇਡੀਅਨ ਪੁਲੀਸ ਕੈਡਿਟ ਬਣੀ

ਪਿੰਡ ਥਾਂਦੇਵਾਲਾ ਵਿੱਚ ਖ਼ੁਸ਼ੀ ਦੀ ਲਹਿਰ
Advertisement

ਗੁਰਸੇਵਕ ਸਿੰਘ ਪ੍ਰੀਤ

ਇੱਥੋਂ ਨੇੜਲੇ ਪਿੰਡ ਥਾਂਦੇਵਾਲਾ ਦੀ ਰਾਜਬੀਰ ਕੌਰ ਕੈਨੇਡਾ ਦੀ ‘ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ’ ਵਿੱਚ ਕੈਡਿਟ ਵਜੋਂ ਭਰਤੀ ਹੋਣ ਵਾਲੀ ਪਹਿਲੀ ਦਸਤਾਰਧਾਰੀ ਮਹਿਲਾ ਬਣ ਗਈ ਹੈ। ਉਸ ਦੀ ਇਸ ਪ੍ਰਾਪਤੀ ’ਤੇ ਪਿੰਡ ਥਾਂਦੇਵਾਲਾ ਵਿੱਚ ਉਸ ਦੇ ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਭਰਾ ਬੇਅੰਤ ਸਿੰਘ ਤੇ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਾਜਬੀਰ ਕੌਰ ਦਾ ਪੀ ਸੀ ਐੱਸ ਜਾਂ ਪੀ ਪੀ ਐੱਸ ਅਧਿਕਾਰੀ ਬਣਨ ਦਾ ਸੁਫ਼ਨਾ ਸੀ ਜੋ ਉਸ ਨੇ ਹੁਣ ਕੈਨੇਡਾ ਦੀ ਪੁਲੀਸ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ। ਰਾਜਵੀਰ ਕੌਰ ਐੱਮ ਐੱਸ ਸੀ (ਆਈ ਟੀ) ਪਾਸ ਹੈ ਅਤੇ 2016 ਵਿੱਚ ਕੈਨੇਡਾ ਗਈ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਹੀ ਨਿਊ ਮਾਡਲ ਸਕੂਲ ਤੋਂ ਪ੍ਰਾਪਤ ਕੀਤੀ। ਮਗਰੋਂ ਦਸਵੀਂ ਸ਼ਿਵਾਲਿਕ ਸਕੂਲ ਮੁਕਤਸਰ, ਬਾਰ੍ਹਵੀਂ ਲੜਕੀਆਂ ਦੇ ਸਕੂਲ ਪਿੰਡ ਸਿੱਧਵਾਂ ਖੁਰਦ ਅਤੇ ਬੀ ਸੀ ਏ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕਰ ਕੇ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਚੰਡੀਗੜ੍ਹ ਤੋਂ ਐੱਮ ਐੱਸ ਸੀ (ਆਈ ਟੀ) ਪ੍ਰਾਪਤ ਕੀਤੀ। ਰਾਜਬੀਰ ਕੌਰ ਨੇ ਕੈਨੇਡਾ ਵਿੱਚ ਵਾਲਮਾਰਟ ਦੀ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲੀਸ ਲਈ ਵੀ ਤਿਆਰੀ ਜਾਰੀ ਰੱਖੀ। ਹੁਣ ਉਸ ਨੂੰ ਸਸਕੈਚਵਨ, ਕੈਨੇਡਾ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿੱਚ ਨੌਕਰੀ ਮਿਲੀ ਹੈ। ਬੇਅੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਪੁਲੀਸ ਬੈਜ ਦੇਣ ਵਾਲੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੋਈ ਦਸਤਾਰਧਾਰੀ ਮਹਿਲਾ ਕੈਨੇਡੀਅਨ ਪੁਲੀਸ ਵਿੱਚ ਨਹੀਂ ਸੀ।

Advertisement

Advertisement
Show comments