ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦੱਦ ਲਈ ਅੱਗੇ ਆਇਆ ਰਾਜਸਥਾਨ ਭਾਈਚਾਰਾ

ਗਰੀਬ ਪਰਿਵਾਰ ਦੀ ਲੜਕੀ ਨੂੰ 11000 ਹਜ਼ਾਰ ਰੁਪਏ ਸ਼ਗਨ ਵਜੋਂ ਦਿੱਤੇ
ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ ਵਿਖੇ ਵਿਆਹੀ ਜਾਣ ਵਾਲੀ ਕੁੜੀ ਨੂੰ ਸ਼ਗਨ ਰਾਸ਼ੀ ਦਿੰਦੇ ਹੋਏ ਰਾਜਸਥਾਨ ਭਾਈਚਾਰੇ ਦੇ ਲੋਕ। ਫੋਟੋ: ਹਰਦੀਪ
Advertisement

ਜਿਥੇ ਇੱਕ ਪਾਸੇ ਪੰਜਾਬ ਦੇ ਹਰ ਇਕ ਪਿੰਡ ਹਰ ਇੱਕ ਸ਼ਹਿਰ ਤੋਂ ਲੋਕ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਉੱਥੇ ਹੀ ਦੂਜੇ ਸੂਬਿਆਂ ਦੇ ਲੋਕਾਂ ਵੱਲੋਂ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ। ਰਾਜਸਥਾਨ ਨੇ ਪੰਜਾਬ ਦੇ ਭਾਈਚਾਰੇ ਨਾਲ ਆਪਣੀ ਸਾਂਝ ਨੂੰ ਹੋਰ ਪੱਕਾ ਕਰਦਿਆਂ ਹੜ੍ਹਾਂ ਦੇ ਕਹਿਰ ਨਾਲ ਜੂਝ ਰਹੇ ਲੋਕਾਂ ਨਾਲ ਆਪਣੀ ਇਕਜੁੱਟਤਾ ਪ੍ਰਗਟ ਕੀਤੀ ਹੈ।

ਅੱਜ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ ਵਿਖੇ ਰਾਜਸਥਾਨ ਭਾਈਚਾਰੇ ਦੇ ਲੋਕਾਂ ਨੇ ਪੁੱਜ ਕੇ ਰਾਹਤ ਸਮੱਗਰੀ ਵੰਡਣ ਦੇ ਨਾਲ ਨਾਲ ਸਮਾਜਿਕ ਰਿਸ਼ਤੇ ਨੂੰ ਵੀ ਮਜ਼ਬੂਤ ਬਣਾ ਦਿੱਤਾ।

Advertisement

ਰਾਜਸਥਾਨ ਦੇ ਰਾਮਗੜ੍ਹ ਤੋਂ ਪਿੰਡ ਦੀ ਸੇਵਾ ਸੰਮਤੀ ਅਤੇ ਅਖਿਲ ਭਾਰਤੀ ਕਿਸਾਨ ਸਭਾ ਦੇ ਮੈਂਬਰਾਂ ਦਾਰਾ ਸਿੰਘ ਸ਼ਰਮਾ, ਰਾਕੇਸ਼ ਗੌਦਾਰਾ, ਦਲੀਪ ਭੰਬੂ, ਦਯਾ ਰਾਮ ਪੱਤਰਕਾਰ ਅਤੇ ਬਲਿੰਦਰਾ ਸਿੰਘ ਭੰਬੂ ਸਾਬਕਾ ਫੌਜੀ ਨੇ ਪਿੰਡ ਸੰਘੇੜਾ ਅਤੇ ਆਸਪਾਸ ਦੀਆਂ ਢਾਣੀਆਂ ਦੇ 99 ਘਰਾਂ ਦੇ ਲੋਕਾਂ ਨੂੰ ਕ੍ਰਮਵਾਰ ਦੋ- ਦੋ ਹਜ਼ਾਰ ਰੁਪਏ ਅਤੇ 12 ਘਰਾਂ ਨੂੰ ਪੰਚੀ -ਪੰਚੀ ਸੌ ਰੁਪਏ ਦੀ ਨਗਦ ਰਾਸ਼ੀ ਵੰਡੀ।

ਇਸ ਤੋਂ ਇਲਾਵਾ ਸਾਰੇ ਘਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਪਿੰਡ ਦੀ ਇੱਕ ਗਰੀਬ ਪਰਿਵਾਰ ਦੀ ਲੜਕੀ ਜਿਸਦੇ ਵਿਆਹ ਦੀ ਤਰੀਕ ਨੇੜੇ ਹੈ ਉਸਨੂੰ ਗਿਆਰਾਂ ਹਜ਼ਾਰ ਰੁਪਏ ਸ਼ਗਨ ਵਜੋਂ ਦੇਕੇ ਆਪਣੀ ਸਮਾਜਿਕ ਸਾਂਝ ਨੂੰ ਵੀ ਮਜ਼ਬੂਤ ਕੀਤਾ।

 

 

Advertisement
Show comments