ਮੀਂਹ ਦਾ ਕਹਿਰ: ਕਰੰਟ ਲੱਗਣ ਕਾਰਨ 10 ਸਾਲਾਂ ਬੱਚੇ ਦੀ ਮੌਤ
ਇੱਥੋਂ ਦੇ ਸਦਰ ਬਾਜ਼ਾਰ ਨਜ਼ਦੀਕ ਲੋਹੇ ਦੇ ਗੇਟ 'ਚ ਕਰੰਟ ਆਉਣ ਕਾਰਨ ਇੱਕ 10 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਬਰਸਾਤ ਕਾਰਨ ਪੂਰਾ ਸ਼ਹਿਰ ਜਲਥਲ ਹੋ ਗਿਆ ਹੈ। ਇਸ...
Advertisement
ਇੱਥੋਂ ਦੇ ਸਦਰ ਬਾਜ਼ਾਰ ਨਜ਼ਦੀਕ ਲੋਹੇ ਦੇ ਗੇਟ 'ਚ ਕਰੰਟ ਆਉਣ ਕਾਰਨ ਇੱਕ 10 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਬਰਸਾਤ ਕਾਰਨ ਪੂਰਾ ਸ਼ਹਿਰ ਜਲਥਲ ਹੋ ਗਿਆ ਹੈ। ਇਸ ਦੌਰਾਨ ਬੱਚਾ ਦੇਵਜੀਤ ਪੁੱਤਰ ਇੰਦਰਜੀਤ ਵਾਸੀ ਪਿਆਰਾ ਲਾਲ ਬਸਤੀ ਤਪਾ ਦੂਸਰੇ ਬੱਚਿਆਂ ਨਾਲ ਮੀਂਹ ਦਾ ਆਨੰਦ ਲੈ ਰਿਹਾ ਸੀ, ਜਦ ਉਹ ਸਦਰ ਬਾਜਾਰ ’ਚ ਲੱਗੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਉਸਦਾ ਹੱਥ ਲੋਹੇ ਦੇ ਗੇਟ ਨੂੰ ਲੱਗ ਗਿਆ ਅਤੇ ਕਰੰਟ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਨਜ਼ਦੀਕੀ ਦੁਕਾਨਦਾਰਾਂ ਨੇ ਬੱਚੇ ਨੂੰ ਚੁੱਕ ਕੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਤੋਂ ਬਾਅਦ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
Advertisement
ਇਸ ਦੌਰਾਨ ਸ਼ਹਿਰ ਦੇ ਸਕੂਲ ਰੋਡ, ਸਦਰ ਬਜ਼ਾਰ ਮਾਡਲ ਟਾਉਨ, ਨਾਮਦੇਵ ਰੋਡ ਤੇ ਪਾਣੀ ਭਰ ਗਿਆ ਹੈ।
Advertisement