ਮੈਕਲੌਡਗੰਜ ’ਚ ਸੰਚਾਰ ਕੇਂਦਰ ’ਤੇ ਛਾਪਾ, ਇੱਕ ਗ੍ਰਿਫ਼ਤਾਰ
ਧਰਮਸ਼ਾਲਾ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਇੱਥੇ ਸੰਚਾਰ ਕੇਂਦਰ ਸਮੇਤ ਸ਼ੱਕੀ ਕੌਮਾਂਤਰੀ ਲੈਣ-ਦੇਣ ਤੇ ਮਨੁੱਖੀ ਤਸਕਰੀ ਨਾਲ ਕਥਿਤ ਤੌਰ ’ਤੇ ਜੁੜੇ ਵਿਅਕਤੀ ਦੇ ਘਰ ’ਤੇ ਛਾਪਾ ਮਾਰਿਆ। ਸੂਤਰਾਂ ਅਨੁਸਾਰ 10-12 ਅਧਿਕਾਰੀਆਂ ਦੀ ਐੱਨਆਈਏ ਟੀਮ ਸਨੀ (22) ਦੇ ਨਾਓਰੋਜੀ ਰੋਡ...
Advertisement
ਧਰਮਸ਼ਾਲਾ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਇੱਥੇ ਸੰਚਾਰ ਕੇਂਦਰ ਸਮੇਤ ਸ਼ੱਕੀ ਕੌਮਾਂਤਰੀ ਲੈਣ-ਦੇਣ ਤੇ ਮਨੁੱਖੀ ਤਸਕਰੀ ਨਾਲ ਕਥਿਤ ਤੌਰ ’ਤੇ ਜੁੜੇ ਵਿਅਕਤੀ ਦੇ ਘਰ ’ਤੇ ਛਾਪਾ ਮਾਰਿਆ। ਸੂਤਰਾਂ ਅਨੁਸਾਰ 10-12 ਅਧਿਕਾਰੀਆਂ ਦੀ ਐੱਨਆਈਏ ਟੀਮ ਸਨੀ (22) ਦੇ ਨਾਓਰੋਜੀ ਰੋਡ ਸਥਿਤ ਰਿਹਾਇਸ਼ ’ਤੇ ਪੁੱਜੀ। ਸਨੀ ਮੈਕਲੌਡਗੰਜ ਵਿੱਚ ਦਲਾਈ ਲਾਮਾ ਟੈਂਪਲ ਰੋਡ ’ਤੇ ਸਥਿਤ ‘ਸਨੀ ਕਮਿਊਨੀਕੇਸ਼ਨਜ਼’ ਨਾਮ ਦਾ ਸੰਚਾਰ ਕੇਂਦਰ ਚਲਾਉਂਦਾ ਹੈ। ਸਥਾਨਕ ਪੁਲੀਸ ਨੇ ਐੱਨਆਈਏ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ, ‘ਮੈਕਲੋਡਗੰਜ ਵਿੱਚ ਸੰਚਾਰ ਕੇਂਦਰ ’ਤੇ ਛਾਪਾ ਮਾਰਿਆ ਗਿਆ। ਇਹ ਕਾਰਵਾਈ ਵਿਦੇਸ਼ੀ ਮੁਦਰਾ ਦੇ ਲੈਣ-ਦੇਣ ਨਾਲ ਜੁੜੀ ਹੋਈ ਹੈ। ਮੁਲਜ਼ਮ ਦੇ ਵਿੱਤੀ ਅਤੇ ਜਾਇਦਾਦ ਦੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।’ ਅਧਿਕਾਰੀਆਂ ਨੇ ਹਾਲੇ ਜਾਂਚ ਬਾਰੇ ਚੁੱਪ ਧਾਰੀ ਹੋਈ ਹੈ। -ਪੀਟੀਆਈ
Advertisement
Advertisement