‘ਵੋਟ ਚੋਰੀ’ ਆਖ ਕੇ ਬੇਵਜ੍ਹਾ ਰੌਲਾ ਪਾਉਂਦੈ ਰਾਹੁਲ: ਵਿੱਜ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਭਾਜਪਾ ਨੂੰ ਪਹਿਲਾਂ ‘ਵੋਟ ਚੋਰ’ ਤੇ ਹੁਣ ‘ਪੇਪਰ ਚੋਰ’ ਕਹਿਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਭਾਸ਼ਾ ਬਚਪਨ ਤੋਂ ਹੀ ਗੰਦੀ...
Advertisement
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਭਾਜਪਾ ਨੂੰ ਪਹਿਲਾਂ ‘ਵੋਟ ਚੋਰ’ ਤੇ ਹੁਣ ‘ਪੇਪਰ ਚੋਰ’ ਕਹਿਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਭਾਸ਼ਾ ਬਚਪਨ ਤੋਂ ਹੀ ਗੰਦੀ ਹੋ ਜਾਂਦੀ ਹੈ, ਉਹ ਸਹੀ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ। ਸ੍ਰੀ ਵਿੱਜ ਨੇ ਕਿਹਾ ਕਿ ਰਾਹੁਲ ਗਾਂਧੀ ਵੋਟ ਚੋਰੀ ਦਾ ਰੌਲਾ ਪਾਉਂਦੇ ਹਨ, ਪਰ ਉਹ ਅੱਜ ਤੱਕ ਇੱਕ ਵੀ ਕੇਸ ਅਜਿਹਾ ਨਹੀਂ ਦੱਸ ਸਕੇ ਕਿ ਵੋਟ ਚੋਰੀ ਹੋਈ ਕਿੱਥੇ ਹੈ। ਸ੍ਰੀ ਵਿੱਜ ਨੇ ਕਾਂਗਰਸ ਦੇ ਇਤਿਹਾਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਚੋਣ ਹੀ ਗ਼ਲਤ ਵੋਟਾਂ ਕਾਰਨ ਰੱਦ ਕੀਤੀ ਸੀ। ਇਸ ਤੋਂ ਬਾਅਦ ਹੀ ਐਮਰਜੈਂਸੀ ਲਗਾ ਕੇ ਲੋਕਤੰਤਰ ਨਾਲ ਖਿਲਵਾੜ ਕੀਤਾ ਗਿਆ ਸੀ।
Advertisement
Advertisement