ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ’ਚ ਪੰਜਾਬੀਆਂ ਦਾ ਹੱਥ ਤੰਗ

ਸੂਬੇ ਵਿੱਚੋਂ ਪੰਜਾਬੀ ਵਿਸ਼ੇ ’ਚ 2913 ਵਿਦਿਆਰਥੀ ਫੇਲ੍ਹ
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 15 ਮਈ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ੍ਹ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨੂੰ ਡੂੰਘਾਈ ਨਾਲ ਘੋਖਣ ’ਤੇ ਪਤਾ ਲੱਗਦਾ ਹੈ ਕਿ ਜਿੱਥੇ ਅੰਗਰੇਜ਼ੀ ਵਿਸ਼ੇ ’ਚ ਹਜ਼ਾਰਾਂ ਵਿਦਿਆਰਥੀ ਫਾਡੀ ਹਨ, ਉੱਥੇ ਪੰਜਾਬੀਆਂ ਦਾ ਪੰਜਾਬੀ ’ਚ ਵੀ ‘ਹੱਥ’ ਕਾਫ਼ੀ ‘ਤੰਗ’ ਹੈ। ਹਾਲਾਂਕਿ ਪੰਜਾਬ ਦੀ ‘ਆਪ’ ਸਰਕਾਰ ਪੰਜਾਬੀ ਮਾਂ ਬੋਲੀ ਦਾ ਮਿਆਰ ਉੱਚਾ ਚੁੱਕਣ ਲਈ ਪੱਬਾਂ ਭਾਰ ਹੈ ਪਰ ਇਸ ਦੇ ਬਾਵਜੂਦ ਬਾਰ੍ਹਵੀਂ ਵਿੱਚ ਪੰਜਾਬੀ ਵਿਸ਼ੇ ’ਚ 2913 ਵਿਦਿਆਰਥੀ ਫੇਲ੍ਹ ਹਨ। ਮਾਂ-ਬੋਲੀ ਪੰਜਾਬੀ ਵਿੱਚ ਫੇਲ੍ਹ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਵਾਰ 2913 ਵਿਦਿਆਰਥੀ ਜਨਰਲ ਪੰਜਾਬੀ ਵਿਸ਼ੇ ਵਿੱਚ ਫੇਲ੍ਹ ਹੋ ਗਏ। ਇਹੀ ਹਾਲ ਚੋਣਵੀਂ ਪੰਜਾਬੀ ਵਿਸ਼ੇ ਦਾ ਹੈ ਜਿਸ ਵਿੱਚ 2 ਹਜ਼ਾਰ 77 ਵਿਦਿਆਰਥੀ ਫੇਲ੍ਹ ਹਨ। ਜਾਣਕਾਰੀ ਅਨੁਸਾਰ ਪੰਜਾਬੀ ਜਨਰਲ ਭਾਸ਼ਾ ਲਈ 2 ਲੱਖ 65 ਹਜ਼ਾਰ 9 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ’ਚੋਂ 2 ਲੱਖ 61 ਹਜ਼ਾਰ 186 ਹੀ ਪਾਸ ਹੋ ਸਕੇ। ਉਂਜ ਮੁਹਾਲੀ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ ਬਨੂੜ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਆਨੀ ਨੇ ਪੰਜਾਬੀ ਵਿਸ਼ੇ ਵਿੱਚ 100 ਫੀਸਦੀ ਅੰਕ ਲਏ ਹਨ। ਸਕੂਲ ਦੀ ਪ੍ਰਿੰਸੀਪਲ ਅਨੀਤਾ ਭਾਰਦਵਾਜ ਨੇ ਵਿਦਿਆਰਥਣ ਦੀ ਇਸ ਉਪਲਬਧੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਬਨੂੜ ਸਕੂਲ ਦਾ ਪੰਜਾਬੀ ਵਿਸ਼ੇ ਦਾ ਨਤੀਜਾ 100 ਫੀਸਦੀ ਰਿਹਾ ਹੈ। ਇੰਜ ਹੀ ਕਈ ਹੋਰਨਾਂ ਸਕੂਲਾਂ ਦਾ ਪੰਜਾਬੀ ਵਿਸ਼ੇ ਦਾ ਨਤੀਜਾ 100 ਫੀਸਦੀ ਰਿਹਾ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।

ਬਾਕੀ ਵਿਸ਼ਿਆਂ ’ਚ ਵੀ ਮੰਦਾ ਹਾਲ

ਅੰਗਰੇਜ਼ੀ ਵਿਸ਼ੇ ਵਿੱਚ 10 ਹਜ਼ਾਰ 274 ਵਿਦਿਆਰਥੀ ਫੇਲ੍ਹ ਹਨ। ਅਕਾਦਮਿਕ ਸਾਲ 2024-25 ਦੀ ਪ੍ਰੀਖਿਆ ਵਿੱਚ 17 ਹਜ਼ਾਰ 844 ਵਿਦਿਆਰਥੀਆਂ ਦੀ ਕੰਪਾਰਟਮੈਂਟ ਅਤੇ 5950 ਨੂੰ ਫੇਲ੍ਹ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚ 20 ਹਜ਼ਾਰ 2 ਵਿਦਿਆਰਥੀ ਆਰਟਸ ਗਰੁੱਪ ਨਾਲ ਸਬੰਧਤ ਹਨ। ਇਸ ਸਾਲ ਕੁੱਲ 22 ਵਿਸ਼ਿਆਂ ਦੀ ਪ੍ਰੀਖਿਆ ਲਈ ਗਈ ਸੀ। ਇਤਿਹਾਸ ਵਿਸ਼ੇ ਵਿੱਚ 7891 ਵਿਦਿਆਰਥੀ ਫੇਲ੍ਹ/ਕੰਪਾਰਟਮੈਂਟ ਐਲਾਨੇ ਗਏ ਹਨ ਜਦੋਂਕਿ ਗਣਿਤ ਵਿੱਚ 1126 ਅਤੇ ਸਿਹਤ ਤੇ ਸਰੀਰਕ ਸਿੱਖਿਆ ਵਿੱਚ ਵੀ 1595 ਵਿਦਿਆਰਥੀ ਫੇਲ੍ਹ ਹਨ।

Advertisement