ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਿਊਜ਼ੀਲੈਂਡ ’ਚ ਪੰਜਾਬੀ ਜੇਲ੍ਹ ਅਫ਼ਸਰ ਦੀ ਹਾਦਸੇ ’ਚ ਮੌਤ

ਗੁਰਦਾਸਪੁਰ(ਨਿੱਜੀ ਪੱਤਰ ਪ੍ਰੇਰਕ): ਕਰੀਬ 11 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਗਏ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ (29) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਗੁਰਚਰਨ ਸਿੰਘ ਨੇ ਨਿਊਜ਼ੀਲੈਂਡ ਪੁਲੀਸ ਵਿੱਚ ਪੜ੍ਹਾਈ ਕੀਤੀ। ਮਗਰੋਂ ਉਹ ਉਥੋਂ...
Advertisement

ਗੁਰਦਾਸਪੁਰ(ਨਿੱਜੀ ਪੱਤਰ ਪ੍ਰੇਰਕ): ਕਰੀਬ 11 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਗਏ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ (29) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਗੁਰਚਰਨ ਸਿੰਘ ਨੇ ਨਿਊਜ਼ੀਲੈਂਡ ਪੁਲੀਸ ਵਿੱਚ ਪੜ੍ਹਾਈ ਕੀਤੀ। ਮਗਰੋਂ ਉਹ ਉਥੋਂ ਦੀ ਰਾਜਧਾਨੀ ਵਲਿੰਗਟਨ ਵਿੱਚ ਜੇਲ੍ਹ ਅਫ਼ਸਰ ਵਜੋਂ ਤਾਇਨਾਤ ਹੋ ਗਿਆ। ਸੰਨ 2020 ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਅਤੇ ਵਿਆਹ ਕਰਵਾ ਕੇ ਵਾਪਸ ਚਲਾ ਗਿਆ। 25 ਮਾਰਚ ਨੂੰ ਉਹ ਨਿਊਜ਼ੀਲੈਂਡ ਵਿੱਚ ਆਪਣੀ ਡਿਊਟੀ ’ਤੇ ਜਾ ਰਿਹਾ ਸੀ, ਇਸ ਦੌਰਾਨ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।

Advertisement
Advertisement