ਪੰਜਾਬ ਪੁਲੀਸ ਵੱਲੋਂ 59 ਨਸ਼ਾ ਤਸਕਰ ਕਾਬੂ
ਪੰਜਾਬ ਪੁਲੀਸ ਨੇ ਨਸ਼ਾ ਤਸਕਰਾਂ ਵਿਰੁੱਧ ਅੱਜ ਲਗਾਤਾਰ 231ਵੇਂ ਦਿਨ ਕਾਰਵਾਈ ਜਾਰੀ ਰੱਖੀ। ਇਸ ਦੌਰਾਨ ਪੁਲੀਸ ਨੇ ਅੱਜ 322 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 717 ਗ੍ਰਾਮ ਹੈਰੋਇਨ, 557 ਗ੍ਰਾਮ ਅਫੀਮ, 320 ਨਸੀਲੀਆਂ...
Advertisement
ਪੰਜਾਬ ਪੁਲੀਸ ਨੇ ਨਸ਼ਾ ਤਸਕਰਾਂ ਵਿਰੁੱਧ ਅੱਜ ਲਗਾਤਾਰ 231ਵੇਂ ਦਿਨ ਕਾਰਵਾਈ ਜਾਰੀ ਰੱਖੀ। ਇਸ ਦੌਰਾਨ ਪੁਲੀਸ ਨੇ ਅੱਜ 322 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 717 ਗ੍ਰਾਮ ਹੈਰੋਇਨ, 557 ਗ੍ਰਾਮ ਅਫੀਮ, 320 ਨਸੀਲੀਆਂ ਗੋਲੀਆਂ/ਕੈਪਸੂਲ ਅਤੇ 44,680 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਦੇ ਨਾਮ ਹੀ ਪੁਲੀਸ ਨੇ 43 ਕੇਸ ਦਰਜ ਕਰਕੇ 59 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ 55 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲੀਸ ਮੁਲਾਜ਼ਮਾਂ ਵਾਲੀਆਂ 120 ਤੋਂ ਵੱਧ ਪੁਲੀਸ ਟੀਮਾਂ ਨੇ ਰਾਜ ਭਰ ਵਿੱਚ 322 ਛਾਪੇ ਮਾਰੇ। ਪੁਲੀਸ ਨੇ ਸਾਰਾ ਦਿਨ ਛਾਪੇਮਾਰੀ ਦੌਰਾਨ ਅੱਜ 323 ਮਸਕੂਕਾਂ ਦੀ ਤਲਾਸ਼ੀ ਲਈ ਤਾਂ 59 ਜਣਿਆਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਪੁਲੀਸ ਨੇ 26 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।
Advertisement
Advertisement