ਪੰਜਾਬ ਪੁਲੀਸ ਵੱਲੋਂ ਅਸਲੇ ਅਤੇ ਹਵਾਲਾ ਰਾਸ਼ੀ ਸਮੇਤ ਇਕ ਕਾਬੂ
ਚੰਡੀਗੜ, 29 ਅਗਸਤ ਪੰਜਾਬ ਪੁਲੀਸ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨਾਟੋ ਆਰਮੀ ਦੀ ਛਾਪ ਸਮੇਤ ਚਾਰ...
Advertisement
ਚੰਡੀਗੜ, 29 ਅਗਸਤ
ਪੰਜਾਬ ਪੁਲੀਸ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨਾਟੋ ਆਰਮੀ ਦੀ ਛਾਪ ਸਮੇਤ ਚਾਰ ਗਲਾਕ-19 ਪਿਸਤੌਲ, ਚਾਰ ਮੈਗਜ਼ੀਨਾਂ, ਸੱਤ ਕਾਰਤੂਸ ਅਤੇ 4.8 ਲੱਖ ਰੁਪਏ ਦੀ ‘ਹਵਾਲਾ’ ਰਕਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਸਥਿਤ ਤਸਕਰ ਨਾਲ ਸਬੰਧ ਹਨ ਅਤੇ ਇਸ ਸਬੰਧੀ ਹੋਰ ਅੱਗੇ ਜਾਂਚ ਕੀਤੀ ਜਾ ਰਹੀ ਹੈ।
Advertisement
ਇਸ ਤੋਂ ਪਹਿਲਾਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕਰਦਿਆਂ ਪੰਜਾਬ ਪੁਲੀਸ ਨੇ 6.65 ਕਿਲੋਗ੍ਰਾਮ ਹੈਰੋਇਨ ਅਤੇ 6 ਲੱਖ ਰੁਪਏ ਬਰਾਮਦ ਕਰਕੇ ਇੱਕ ਔਰਤ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। -ਆਈਏਐੱਨਐੱਸ
Advertisement