ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab News: 'ਚਿੱਟਾ ਸ਼ਰੇਆਮ ਵਿਕਦਾ ਹੈ': ਮੋੜ ਕਲਾਂ ਵਾਸੀਆਂ ਨੇ ਪ੍ਰਸ਼ਾਸਨ ਲਈ ਕੰਧਾਂ 'ਤੇ ਲਿਖਿਆ ਸੰਦੇਸ਼

ਚਿੱਟੇ ਦੀ ਕਥਿਤ ਤੌਰ 'ਤੇ ਵਧ ਰਹੀ ਵਿਕਰੀ ਤੋਂ ਤੰਗ ਆ ਕੇ ਜ਼ਿਲ੍ਹਾ ਬਠਿੰਡਾ ਦੇ ਮੌੜ ਕਲਾਂ ਪਿੰਡ ਦੇ ਕਈ ਵਸਨੀਕਾਂ ਨੇ ਪਿੰਡ ਦੀਆਂ ਕੰਧਾਂ 'ਤੇ 'ਚਿੱਟਾ ਸ਼ਰੇਆਮ ਵਿਕਦਾ ਹੈ' ਦਾ ਸੰਦੇਸ਼ ਲਿਖ  ਦਿੱਤਾ ਹੈ, ਜਿਸ ਵਿੱਚ ਕਥਿਤ ਨਸ਼ਾ...
Advertisement
ਚਿੱਟੇ ਦੀ ਕਥਿਤ ਤੌਰ 'ਤੇ ਵਧ ਰਹੀ ਵਿਕਰੀ ਤੋਂ ਤੰਗ ਆ ਕੇ ਜ਼ਿਲ੍ਹਾ ਬਠਿੰਡਾ ਦੇ ਮੌੜ ਕਲਾਂ ਪਿੰਡ ਦੇ ਕਈ ਵਸਨੀਕਾਂ ਨੇ ਪਿੰਡ ਦੀਆਂ ਕੰਧਾਂ 'ਤੇ 'ਚਿੱਟਾ ਸ਼ਰੇਆਮ ਵਿਕਦਾ ਹੈ' ਦਾ ਸੰਦੇਸ਼ ਲਿਖ  ਦਿੱਤਾ ਹੈ, ਜਿਸ ਵਿੱਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਵੱਲ ਇਸ਼ਾਰਾ ਕੀਤਾ ਗਿਆ ਹੈ।
ਇਸ ਬਾਰੇ ਪਤਾ ਲੱਗਣ 'ਤੇ ਇੱਕ ਪੁਲੀਸ ਟੀਮ ਤੁਰੰਤ ਪਿੰਡ ਪਹੁੰਚੀ ਅਤੇ ਕੰਧਾਂ 'ਤੇ ਲਿਖੇ ਸ਼ਬਦਾਂ 'ਤੇ ਪੇਂਟ ਫੇਰ ਦਿੱਤਾ। ਇਹ ਘਟਨਾ ਪਿੰਡ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਜ਼ਿਆਦਾ ਮਾਤਰਾ ਕਾਰਨ ਕਥਿਤ ਮੌਤ ਤੋਂ ਕੁਝ ਦਿਨ ਬਾਅਦ ਵਾਪਰੀ ਹੈ।
ਪਿੰਡ ਦੀਆਂ ਦੋ ਔਰਤਾਂ ਮਨਜੀਤ ਕੌਰ ਅਤੇ ਕ੍ਰਿਸ਼ਨਾ ਨੇ ਦੋਸ਼ ਲਾਇਆ ਕਿ ਚਿੱਟੇ ਦੀ ਖੁੱਲ੍ਹੇਆਮ ਵਿਕਰੀ ਨੇ ਕਈ ਨੌਜਵਾਨ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ ਹੈ। ਕ੍ਰਿਸ਼ਨਾ ਨੇ ਕਿਹਾ, "ਕਈ ਨੌਜਵਾਨ ਪਹਿਲਾਂ ਹੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ। ਧੀਆਂ ਛੋਟੀ ਉਮਰ ਵਿੱਚ ਹੀ ਵਿਧਵਾ ਹੋ ਰਹੀਆਂ ਹਨ। ਜਦੋਂ ਉਨ੍ਹਾਂ ਦੇ ਪੁੱਤ ਮਰ ਰਹੇ ਹਨ ਤਾਂ ਔਰਤਾਂ ਇਕੱਲੀਆਂ ਘਰ ਚਲਾ ਰਹੀਆਂ ਹਨ।"
ਕੁਝ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਦਾਅਵਾ ਕੀਤਾ ਕਿ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ — ਯੁੱਧ ਨਸ਼ਿਆਂ ਵਿਰੁੱਧ — ਉਨ੍ਹਾਂ ਦੇ ਪਿੰਡ ਵਿੱਚ ਕੋਈ ਅਸਰ ਨਹੀਂ ਕਰ ਸਕੀ ਹੈ।
ਮੌੜ ਪੁਲਿਸ ਥਾਣੇ ਦੇ ਐੱਸ.ਐੱਚ.ਓ. ਤਰੁਨਦੀਪ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ, "ਅਸੀਂ ਪਹਿਲਾਂ ਵੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਹਾਲ ਹੀ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹਨ।"
ਇਸ ਦੌਰਾਨ ਮੌੜ ਦੇ ਡੀ ਐੱਸ ਪੀ ਕੁਲਦੀਪ ਸਿੰਘ ਨੇ ਕਿਹਾ, "ਸਿਰਫ਼ ਇਸ ਪਿੰਡ ਵਿੱਚ ਹੀ ਅਸੀਂ NDPS ਐਕਟ ਤਹਿਤ 23 ਕੇਸ ਦਰਜ ਕੀਤੇ ਹਨ। 1 ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਇਸ ਪਿੰਡ ਵਿੱਚੋਂ 43 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਬਾਕੀਆਂ ਨੂੰ OOAT (Outpatient Opioid Assisted Treatment) ਕੇਂਦਰਾਂ ਵਿੱਚ ਭੇਜਿਆ ਗਿਆ ਹੈ।"
ਡੀ ਐੱਸ ਪੀ ਨੇ ਅੱਗੇ ਕਿਹਾ ਕਿ ਵਸਨੀਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਨਸ਼ਾ ਤਸਕਰ ਜ਼ਮਾਨਤ ਮਿਲਣ ਤੋਂ ਬਾਅਦ ਮੁੜ ਨਾਜਾਇਜ਼ ਗਤੀਵਿਧੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ, "ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਉਨ੍ਹਾਂ ਲਈ ਜ਼ਮਾਨਤ ਨਾ ਭਰਨ। ਉਨ੍ਹਾਂ ਨੂੰ ਅਦਾਲਤਾਂ ਤੋਂ ਜ਼ਮਾਨਤ ਮਿਲ ਜਾਂਦੀ ਹੈ ਕਿਉਂਕਿ ਉਨ੍ਹਾਂ ਕੋਲੋਂ ਸਿਰਫ਼ ਥੋੜ੍ਹੀ ਮਾਤਰਾ ਵਿੱਚ ਨਸ਼ੇ ਬਰਾਮਦ ਹੁੰਦੇ ਹਨ। ਅਸੀਂ ਭਵਿੱਖ ਵਿੱਚ ਵੀ ਅਚਾਨਕ ਛਾਪੇਮਾਰੀ ਜਾਰੀ ਰੱਖਾਂਗੇ।"
Advertisement
Tags :
Punjab Breaking Newspunjab newsPunjabi NewsTop News in Punjab
Show comments