ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab News: ਸਰਕਾਰੀ ਫੰਡਾਂ ਤੋਂ ਬਿਨਾਂ ਵਲੰਟੀਅਰਾਂ ਨੇ ਬਣਾਈ 8 ਕਿਲੋਮੀਟਰ ਸੜਕ

ਕਾਰ ਸੇਵਾ ਜਥੇ ਨੇ ਭਾਈਚਾਰਕ ਸੇਵਾ, ਦਾਨ ਰਾਹੀਂ ਕਾਨਪੁਰ ਖੂਹੀ–ਸਿੰਘਪੁਰ ਸੜਕ ਬਣਾਈ
Advertisement

ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਕਾਨਪੁਰ ਖੂਹੀ ਅਤੇ ਸਿੰਘਪੁਰ ਦੇ ਵਿਚਕਾਰ ਆਨੰਦਪੁਰ ਸਾਹਿਬ–ਗੜ੍ਹਸ਼ੰਕਰ ਰਾਜ ਮਾਰਗ ਦਾ 8 ਕਿਲੋਮੀਟਰ ਦਾ ਹਿੱਸਾ ਵਲੰਟੀਅਰਾਂ ਵੱਲੋਂ ਕਿਸੇ ਵੀ ਸਰਕਾਰੀ ਫੰਡ ਤੋਂ ਬਿਨਾਂ ਪੂਰੀ ਤਰ੍ਹਾਂ ਨਾਲ ਬਣਾਇਆ ਗਿਆ ਹੈ।

ਕਾਰ ਸੇਵਾ ਜਥਾ ਕਿਲਾ ਆਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਇਹ ਪ੍ਰੋਜੈਕਟ ਅਗਲੇ ਹਫ਼ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਤਿਆਰ ਕੀਤਾ ਜਾ ਰਿਹਾ ਹੈ। ਪ੍ਰਸਤਾਵਿਤ ਚਾਰ-ਮਾਰਗੀ ਹਾਈਵੇਅ ਦਾ ਇਹ ਦੋ-ਮਾਰਗੀ ਹਿੱਸਾ ਵਲੰਟੀਅਰਾਂ ਵੱਲੋਂ ਕਾਰ ਸੇਵਾ (ਭਾਈਚਾਰਕ ਸੇਵਾ) ਰਾਹੀਂ ਬਣਾਇਆ ਗਿਆ।

Advertisement

ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ 21 ਮਹੀਨਿਆਂ ਤੋਂ ਟੀਮ ਨੇ ਸੜਕ ਨੂੰ ਚੌੜਾ ਕੀਤਾ, ਪੱਧਰਾ ਕੀਤਾ ਅਤੇ ਪੱਕਾ ਕੀਤਾ ਇਸ ਦੇ ਨਾਲ ਹੀ ਕਈ ਪੁਲ ਬਣਾਏ ਅਤੇ ਖੇਤਰ ਦੇ ਮੁੱਖ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਇਸ ਨੂੰ ਯੋਗ ਬਣਾਇਆ।

ਇਹ ਪ੍ਰੋਜੈਕਟ ਅਧਿਕਾਰਤ ਮਨਜ਼ੂਰੀਆਂ ਦੀ ਅਣਹੋਂਦ ਦੇ ਬਾਵਜੂਦ ਅੱਗੇ ਵਧਿਆ। ਇਸ ਸਬੰਧੀ ਪੀ.ਡਬਲਯੂ.ਡੀ. (PWD) ਅਤੇ ਜੰਗਲਾਤ ਵਿਭਾਗਾਂ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ, ਪਰ ਪਿੰਡ ਵਾਸੀਆਂ ਨੇ ਮਜ਼ਦੂਰੀ, ਸਮੱਗਰੀ ਅਤੇ ਇੱਥੋਂ ਤੱਕ ਕਿ ਨਿੱਜੀ ਜ਼ਮੀਨ ਵੀ ਦਾਨ ਕਰਨਾ ਜਾਰੀ ਰੱਖਿਆ।

ਬਹੁਤ ਸਾਰੇ ਸਥਾਨਕ ਲੋਕਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਮਾਤਾ ਨੈਣਾ ਦੇਵੀ ਮੰਦਰ ਅਤੇ ਕੀਰਤਪੁਰ ਸਾਹਿਬ ਵਰਗੇ ਧਾਰਮਿਕ ਸਥਾਨਾਂ ਲਈ ਬਿਹਤਰ ਸੰਪਰਕ ਦੀ ਲੰਬੇ ਸਮੇਂ ਤੋਂ ਲਟਕਦੀ ਲੋੜ ਨੂੰ ਮੰਨਦੇ ਹੋਏ, ਸੜਕ ਨੂੰ ਚੌੜਾ ਕਰਨ ਲਈ ਸਵੈ-ਇੱਛਾ ਨਾਲ ਆਪਣੀ ਜ਼ਮੀਨ ਦੇ ਕੁਝ ਹਿੱਸੇ ਦੀ ਪੇਸ਼ਕਸ਼ ਕੀਤੀ।

ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਪ੍ਰਾਪਤ ਕੀਤੀ ਗਈ ਜ਼ਮੀਨ ਦੇ ਰਜਿਸਟਰਡ ਮੁੱਲ ਦਾ ਚਾਰ ਗੁਣਾ ਭੁਗਤਾਨ ਕਰਨਾ ਜਥੇ ਦਾ ਇਰਾਦਾ ਹੈ, ਜੋ ਕਿ ਆਮ ਸਰਕਾਰੀ ਮੁਆਵਜ਼ੇ ਨਾਲੋਂ ਕਾਫੀ ਵੱਧ ਹੈ। ਉਨ੍ਹਾਂ ਅੱਗੇ ਕਿਹਾ, ‘‘ਲੋਕ ਆਪਣੇ ਆਪ ਅੱਗੇ ਆਏ। ਸਿਰਫ਼ ਕੁਝ ਲੋਕ ਹੀ ਅਦਾਲਤ ਗਏ ਹਨ, ਪਰ ਅਸੀਂ ਸਾਰੇ ਜ਼ਿਮੀਂਦਾਰਾਂ ਨੂੰ ਨਿਰਪੱਖ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ।’’

ਸਵਰਗੀ ਬਾਬਾ ਲਾਭ ਸਿੰਘ ਵੱਲੋਂ ਸਥਾਪਿਤ ਕੀਤੇ ਗਏ ਕਰ ਸੇਵਾ ਜਥੇ ਨੇ ਇਸ ਸੜਕ ਨੂੰ ਬਣਾਉਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਰਜ਼ੀ ਦਿੱਤੀ ਸੀ, ਪਰ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ। ਬਾਬਾ ਸਤਨਾਮ ਸਿੰਘ ਨੇ ਕਿਹਾ, "ਬਾਬਾ ਜੀ ਦੇ 2019 ਵਿੱਚ ਅਕਾਲ ਚਲਾਣਾ ਕਰਨ ਤੋਂ ਬਾਅਦ, ਅਸੀਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਖੁਦ ਪੂਰਾ ਕਰਨ ਦਾ ਫੈਸਲਾ ਕੀਤਾ।"

ਇਸ ਪ੍ਰੋਜੈਕਟ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਸੇਵਾ ਟੋਲ ਹੈ, ਇੱਕ ਸਵੈ-ਇੱਛਤ ਯੋਗਦਾਨ ਬਿੰਦੂ ਜਿੱਥੇ ਯਾਤਰੀ ਜੋ ਵੀ ਚਾਹੁਣ ਦਾਨ ਕਰਦੇ ਹਨ।ਨੌਕਰਸ਼ਾਹੀ ਰੁਕਾਵਟਾਂ ਦੇ ਬਾਵਜੂਦ, ਇਸ ਪਹਿਲਕਦਮੀ ਨੂੰ ਸਥਾਨਕ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸਮਰਥਨ ਮਿਲਿਆ ਹੈ, ਜਿਸ ਨਾਲ ਲੋਕਾਂ ਦੀ ਭਾਗੀਦਾਰੀ ਹੋਰ ਮਜ਼ਬੂਤ ​​ਹੋਈ ਹੈ।

Advertisement
Tags :
punjab newsPunjabi NewsPunjabi TribunePunjabi Tribune News
Show comments