Punjab News - Sukhbir Badal: ਡੇਢ ਸਾਲ ਬਾਅਦ ਹਰ ਗੱਲ ਦਾ ਹਿਸਾਬ ਲਵਾਂਗੇ: ਸੁਖਬੀਰ ਬਾਦਲ
Punjab News - Sukhbir Badal reaction on Bikram Singh Majithia
Advertisement
ਮੋਹਿਤ ਸਿੰਗਲਾ
ਨਾਭਾ, 25 ਜੂਨ
Advertisement
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕਰਤਾਰ ਇੰਡਸਟਰੀਜ਼ ਦੇ ਮਾਲਕ ਮਨਪ੍ਰੀਤ ਸਿੰਘ ਦੇ ਘਰ ਉਨ੍ਹਾਂ ਦੀ 15 ਸਾਲਾ ਧੀ ਦੇ ਦੇਹਾਂਤ ਦੇ ਸੋਗ ’ਚ ਸ਼ਾਮਲ ਹੋਣ ਲਈ ਭਾਦਸੋਂ ਪਹੁੰਚੇ। ਉਨ੍ਹਾਂ ਇਸ ਦੁੱਖਦਾਈ ਘਟਨਾ ਲਈ ਪਰਿਵਾਰ ਨਾਲ ਦੁੱਖ ਜ਼ਾਹਰ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ, ਜਿਸ ਨੇ ਸੰਘਰਸ਼ਾਂ ਦੌਰਾਨ 16 ਸਾਲ ਜੇਲ੍ਹ ਕੱਟੀ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਸਰਕਾਰ ਦਾ ਡੇਢ ਸਾਲ ਬਾਕੀ ਹੈ, ਉਸ ਮਗਰੋਂ ਸਾਰੀ ਮਨਮਰਜ਼ੀਆਂ ਦਾ ਹਿਸਾਬ ਲਿਆ ਜਾਵੇਗਾ’।
Advertisement