ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News - Road Accident: ਭਿਆਨਕ ਸੜਕ ਹਾਦਸੇ ’ਚ 5 ਸਕੂਲੀ ਬੱਚਿਆਂ ਤੇ ਇਨੋਵਾ ਡਰਾਈਵਰ ਦੀ ਮੌਤ

Punjab News - Road Accident: 6 school children and Innova car driver die in road accident near Patiala
ਹਾਦਸੇ ਵਿਚ ਤੀਲਾ-ਤੀਲਾ ਹੋਈ ਇਨੋਵਾ ਕਾਰ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 7 ਮਈ

Advertisement

Punjab News - Road Accident: ਇੱਥੇ ਪਟਿਆਲਾ-ਸਮਾਣਾ ਰੋਡ 'ਤੇ ਸਥਿਤ ਪਿੰਡ ਢੈਂਠਲ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 5 ਬੱਚਿਆਂ ਸਣੇ 6 ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿਚ ਉਨ੍ਹਾਂ ਨੂੰ ਲਿਜਾ ਰਹੀ ਇਨੋਵਾ ਕਾਰ ਦਾ ਡਰਾਈਵਰ ਵੀ ਮਾਰਿਆ ਗਿਆ ਹੈ। ਪੁਲੀਸ ਤੇ ਹਸਪਤਾਲ ਤੋਂ ਪ੍ਰਾਪਤ ਸੂਚਨਾ ਮੁਤਾਬਕ ਇਸ ਹਾਦਸੇ ਵਿੱਚ 4 ਬੱਚਿਆਂ ਪਰਵ ਸਚਦੇਵਾ (12) ਪੁੱਤਰ ਰਾਜੀਵ ਸਚਦੇਵਾ, ਦੀਵਾਂਸੀ (11) ਪੁੱਤਰੀ ਕਰਮ ਸਚਦੇਵਾ, ਅਰਾਧਿਆ (10) ਪੁੱਤਰੀ ਸਚਿਨ ਲੂੰਬਾ, ਵਰਗਿਆਨ (8) ਪੁੱਤਰ ਕਰਮ ਸਚਦੇਵਾ ਅਤੇ ਇਨੋਵਾ ਚਾਲਕ ਬਲਵਿੰਦਰ ਸਿੰਘ (35) ਪੁੱਤਰ ਛੋਟਾ ਸਿੰਘ ਫਤਹਿਪੁਰ ਦੀ ਮੌਕੇ 'ਤੇ ਮੌਤ ਹੋ ਗਈ ਹੈ। ਇੱਕ ਬੱਚੀ ਸਹਿਜਲ ਬਾਂਸਲ ਪੁੱਤਰੀ ਮੋਹਿਤ ਬਾਂਸਲ ਦੀ ਰਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਈ।

ਹਾਦਸੇ ਵਿਚ ਜ਼ਖ਼ਮੀ ਹੋਇਆ ਬੱਚਾ ਹਸਪਤਾਲ ਵਿਚ ਜ਼ੇਰੇ-ਇਲਾਜ

ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਦੋ ਬੱਚੇ ਯਕਸ਼ਿਤ ਪੁੱਤਰ ਸੁਨੀਲ ਅਤੇ ਕ੍ਰਿਸ਼ਨਾ ਬਾਂਸਲ ਪੁੱਤਰ ਵਰੁਣ ਬਾਂਸਲ ਦੇ ਸਿਰ 'ਚ ਸੱਟਾਂ ਲੱਗਣ ਕਰਕੇ ਗੰਭੀਰ ਹਨ ਤੇ ਇੱਕ ਬੱਚੀ ਅਨੰਨਿਆ ਪੁੱਤਰੀ ਅਮਿਤ ਧੀਮਾਨ ਦੀ ਹਾਲਤ ਠੀਕ ਹੈ। ਇਸ ਤੋਂ ਬਿਨਾਂ ਅਮਰ ਹਸਪਤਾਲ ਵਿੱਚ ਦਾਖਲ 4 ਬੱਚਿਆਂ ਵਿੱਚ ਤਨਵੀ ਬਾਂਸਲ, ਅਨਿਕਾ, ਅਸੁਮਾਨ ਬਾਂਸਲ ਤੇ ਸਿਫ਼ਤ ਸ਼ਾਮਲ ਹਨ। ਮਨੀਪਾਲ ਹਸਪਤਾਲ ਵਿੱਚ ਦਾਖਲ ਬੱਚੀ ਨਕਸ਼ਿਕਾ ਪੁੱਤਰੀ ਗੌਰਵ ਸਿੰਗਲਾ ਦੀ ਹਾਲਤ ਠੀਕ ਹੈ। ਜਾਣਕਾਰੀ ਮੁਤਾਬਕ ਇਹ 7 ਬੱਚੇ ਇੱਕ ਇਨੋਵਾ ਕਾਰ ਵਿੱਚ ਸਵਾਰ ਸਨ ਜੋ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਮਾਣਾ ਏਰੀਏ ਵਿੱਚ ਸਥਿਤ ਆਪਣੇ ਘਰਾਂ ਨੂੰ ਪਰਤ ਰਹੇ ਸਨ।

ਹਾਦਸੇ ਵਿਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਿੱਪਰ। -ਫੋਟੋਆਂ: ਰਾਜੇਸ਼ ਸੱਚਰ

ਇਸ ਦੌਰਾਨ ਪਟਿਆਲਾ ਸਮਾਣਾ ਰੋਡ ’ਤੇ ਸਥਿਤ ਪਿੰਡ ਢੈਂਠਲ ਅਤੇ ਨਸੂਪੁਰ ਦੇ ਨਜ਼ਦੀਕ ਇੱਕ ਟਿੱਪਰ ਨੇ ਇਸ ਇਨੋਵਾ ਨੂੰ ਟੱਕਰ ਮਾਰ ਦਿੱਤੀ। ਜ਼ੋਰਦਾਰ ਟੱਕਰ ਤੋਂ ਬਾਅਦ ਇਨੋਵਾ ਇੱਕ ਦਰਖਤ ਨਾਲ ਜਾ ਟਕਰਾਈ। ਹਾਦਸੇ ਪਿੱਛੋਂ ਕਾਰ ਨੂੰ ਜੇਸੀਬੀ ਨਾਲ ਸਿੱਧੀ ਕਰ ਕੇ ਵਿੱਚੋਂ ਬੱਚਿਆਂ ਨੂੰ ਕੱਢਿਆ ਜਾ ਸਕਿਆ।

ਪਟਿਆਲਾ ਦੇ ਐਸਪੀ ਪਲਵਿੰਦਰ ਸਿੰਘ ਚੀਮਾ ਨੇ ਇਸ ਦੁਖਦਾਈ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹਾਦਸੇ ਵਿਚ ਹੋਈਆਂ ਮੌਤਾਂ ਉਤੇ ਡੂੰਘਾ ਦੁਖ ਜ਼ਾਹਰ ਕੀਤਾ। ਇਸ ਦੌਰਾਨ ਹੋਰ ਅਧਿਕਾਰੀ ਤੇ ਆਗੂ ਵੀ ਹਸਪਤਾਲ ਪਹੁੰਚੇ

 

Advertisement