ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab news ਪੰਜਾਬ ਦੇ ਥਰਮਲਾਂ ਨੂੰ ਕੋਲਾ ਸਪਲਾਈ ’ਤੇ ਕੋਈ ਰੋਕ ਨਹੀਂ

ਪੰਜਾਬ ਵਿਚ 25 ਦਿਨਾਂ ਦਾ ਕੋਲਾ ਭੰਡਾਰ; ਪਾਵਰਕੌਮ ਦੇ ਸੀਨੀਅਰ ਅਧਿਕਾਰੀ ਨੇ ਅਫ਼ਵਾਹਾਂ ਨੂੰ ਖਾਰਜ ਕੀਤਾ
ਬਠਿੰਡਾ ਥਰਮਲ ਦੀ ਫਾਈਲ ਫੋਟੋ।
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 9 ਮਈ

Advertisement

ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਕਿਸੇ ਤਰ੍ਹਾਂ ਦੀ ਵੀ ਕੋਲਾ ਸਪਲਾਈ ਰੋਕੀ ਨਹੀਂ ਗਈ ਹੈ। ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਅਫਵਾਹ ਹੈ ਕਿ ਰੇਲਵੇ ਨੇ ਤਿੰਨ ਦਿਨਾਂ ਲਈ ਥਰਮਲ ਪਲਾਂਟਾਂ ’ਚ ਕੋਲੇ ਦੀ ਲੋਡਿੰਗ ਰੋਕ ਦਿੱਤੀ ਹੈ।

ਰੇਲਵੇ ਦੇ ਇਹ ਹੁਕਮ ਤਾਪ ਬਿਜਲੀ ਘਰਾਂ ’ਤੇ ਲਾਗੂ ਨਹੀ ਹੁੰਦੇ ਹਨ। ਦੱਸਣਯੋਗ ਹੈ ਕਿ ਭਾਰਤ ਪਾਕਿਸਤਾਨ ਤਣਾਅ ਦੇ ਚੱਲਦਿਆਂ ਰੇਲਵੇ ਵਿਭਾਗ ਵੱਲੋਂ ਤਿੰਨ ਦਿਨਾਂ ਲਈ ਕੋਲੇ ਦੇ ਰੈਕ ਲੋਡ ਨਾ ਕਰਨ ਦੀ ਖ਼ਬਰ ਚੱਲ ਰਹੀ ਹੈ।

ਪੰਜਾਬ ਦੇ ਤਾਪ ਬਿਜਲੀ ਘਰਾਂ ਵਿੱਚ ਕੋਲੇ ਦਾ ਵਾਧੂ ਭੰਡਾਰ ਪਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿੱਚ ਔਸਤਨ 25 ਦਿਨਾਂ ਦਾ ਕੋਲੇ ਦਾ ਸਟਾਕ ਪਿਆ ਹੈ। ਲਹਿਰਾ ਥਰਮਲ ’ਚ 27 ਦਿਨਾਂ ਦਾ, ਰੋਪੜ ਥਰਮਲ ’ਚ 39 ਦਿਨਾਂ, ਗੋਇੰਦਵਾਲ ਥਰਮਲ ’ਚ 34 ਦਿਨਾਂ, ਰਾਜਪੁਰਾ ਥਰਮਲ ’ਚ 26 ਦਿਨਾਂ ਅਤੇ ਤਲਵੰਡੀ ਸਾਬੋ ਥਰਮਲ ’ਚ 13 ਦਿਨਾਂ ਦਾ ਕੋਲੇ ਦਾ ਸਟਾਕ ਪਿਆ ਹੈ।

Advertisement