Punjab News: ਵੱਡੀ ਗਿਣਤੀ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ
Punjab News: ਨਸ਼ਿਆਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਅਧਾਰ ’ਤੇ ਫਿਰੋਜ਼ਪੁਰ ਪੁਲੀਸ ਨੇ ਮੁਲਤਾਨੀ ਗੇਟ ਅੰਦਰ ਸਥਿਤ ਖੁਰਾਣਾ ਮੈਡੀਕਲ ਹੋਲਸੇਲਰ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲੀਸ ਨੂੰ ਲੱਖਾਂ ਦੀ ਗਿਣਤੀ ਵਿਚ ਸਰਕਾਰ ਵੱਲੋਂ ਬੈਨ...
Advertisement
Punjab News: ਨਸ਼ਿਆਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਅਧਾਰ ’ਤੇ ਫਿਰੋਜ਼ਪੁਰ ਪੁਲੀਸ ਨੇ ਮੁਲਤਾਨੀ ਗੇਟ ਅੰਦਰ ਸਥਿਤ ਖੁਰਾਣਾ ਮੈਡੀਕਲ ਹੋਲਸੇਲਰ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲੀਸ ਨੂੰ ਲੱਖਾਂ ਦੀ ਗਿਣਤੀ ਵਿਚ ਸਰਕਾਰ ਵੱਲੋਂ ਬੈਨ ਕੀਤੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ।
ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਪੁਲੀਸ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਗੁਪਤ ਸੂਚਨਾ ਮਿਲਣ ਤੇ ਮੁਲਤਾਨੀ ਗੇਟ ਅੰਦਰ ਗਲੀ ਮਿਸਤਰੀਆਂ ਵਾਲੀ ਵਿਚ ਖੁਰਾਣਾ ਮੈਡੀਕਲ ਸਟੋਰ ਦਾ ਮਾਲਕ ਭਾਰੀ ਮਾਤਰਾ ਵਿਚ ਪ੍ਰੈਗਾਬਲੀਨ ਕੈਪਸੂਲ ਲਿਆ ਕੇ ਵੇਚਦਾ ਹੈ, ਜੋ ਅੱਜ ਵੀ ਭਾਰੀ ਮਾਤਰਾ ਵਿਚ ਕੈਪਸੂਲ ਅਤੇ ਗੋਲੀਆ ਲਿਆ ਕੇ ਅੰਦਰ ਸਟੋਰ ਕਰ ਰਿਹਾ ਹੈ।
ਅਧਿਕਾਰੀਆਂ ਅਨੁਸਾਰ ਦੁਕਾਨ ਦੇ ਮਾਲਕ ਦੇ ਘਰੋਂ 1 ਲੱਖ 18 ਹਜ਼ਾਰ ਰੁਪਏ ਪ੍ਰੈਗਾਬਲੀਨ ਕੈਪਸੂਲ ਅਤੇ 7 ਲੱਖ ਗੋਲੀਆਂ, 2 ਲੱਖ 79 ਹਜ਼ਾਰ ਭਾਰਤੀ ਕਰੰਸੀ ਅਤੇ ਇਕ ਰੁਪਏ ਗਿਨਣ ਵਾਲੀ ਮਸ਼ੀਨ ਬਰਾਮਦ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੋਸ਼ੀ ਨਰਿੰਦਰ ਖੁਰਾਣਾ ਉਰਫ ਵਿੱਕੀ ਖੁਰਾਣਾ ਅਤੇ ਰਸਲ ਖੁਰਾਣਾ ਵਾਸੀਅਨ ਹਾਊਸ ਨੰਬਰ 223, ਗਲੀ ਨੰਬਰ 2, ਕੁੰਦਨ ਨਗਰ ਫਿਰੋਜ਼ਪੁਰ ਸ਼ਹਿਰ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
Advertisement