Punjab News: ਅੰਮ੍ਰਿਤਸਰ: ਮਜੀਠਾ ਥਾਣੇ ਅੰਦਰ ਧਮਾਕਾ
ਟਾਇਰ ਫਟਣ ਕਾਰਨ ਧਮਾਕਾ ਹੋਇਆ: ਐੱਸਐੱਸਪੀ ਦਿਹਾਤੀ
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ/ਟ੍ਰਿਬਿਊਨ ਨਿਊਜ਼ ਸਰਵਿਸ/ਲਖਨਪਾਲ ਸਿੰਘ
ਅੰਮ੍ਰਿਤਸਰ/ਮਜੀਠਾ, 4 ਦਸੰਬਰ
Advertisement
Blast outside police station: ਇੱਥੋਂ ਦੇ ਮਜੀਠਾ ਥਾਣੇ ਅੰਦਰ ਕੁਝ ਸਮਾਂ ਪਹਿਲਾਂ ਧਮਾਕਾ ਹੋਇਆ ਜਿਸ ਕਾਰਨ ਖੇਤਰ ਵਾਸੀ ਸਹਿਮ ਗਏ। ਇਹ ਜਾਣਕਾਰੀ ਮਿਲੀ ਹੈ ਕਿ ਘਟਨਾ ਸਥਾਨ ’ਤੇ ਪੁਲੀਸ ਟੀਮਾਂ ਪੁੱਜ ਗਈਆਂ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਧਮਾਕਾ ਰਾਤ ਸਾਢੇ ਨੌਂ ਵਜੇ ਦੇ ਕਰੀਬ ਪੁਲੀਸ ਥਾਣੇ ਅੰਦਰ ਹੋਇਆ ਜਿਸ ਤੋਂ ਬਾਅਦ ਪੁਲੀਸ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ। ਇਸ ਮੌਕੇ ਲੋਕਾਂ ਵੀ ਭੀੜ ਥਾਣੇ ਦੇ ਬਾਹਰ ਇਕੱਠੀ ਹੋ ਗਈ। ਦੂਜੇ ਪਾਸੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਧਮਾਕਾ ਟਾਇਰ ਫਟਣ ਕਾਰਨ ਹੋਇਆ। ਇਸ ਦੌਰਾਨ ਪੱਤਰਕਾਰਾਂ ਨੂੰ ਥਾਣੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਪੁਲੀਸ ਵੱਲੋਂ ਭਾਵੇਂ ਟਾਇਰ ਫਟਣ ਨਾਲ ਧਮਾਕਾ ਹੋਣ ਬਾਰੇ ਕਿਹਾ ਜਾ ਰਿਹਾ ਹੈ ਪਰ ਇਸ ਦੀ ਹਾਲੇ ਤਕ ਪੁਸ਼ਟੀ ਨਹੀਂ ਹੋਈ।
Advertisement