ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: 10 ਸਾਲਾ ਬੱਚੇ ਦੀ ਨਹਿਰ 'ਚ ਡੁੱਬਣ ਨਾਲ ਮੌਤ

ਹੁਸ਼ਿਆਰ ਸਿੰਘ ਘਟੌੜਾ ਰਾਮਾਂ ਮੰਡੀ, 20 ਜੂਨ ਸਥਾਨਕ ਆਰੀਆ ਹਾਈ ਸਕੂਲ ਦੇ ਪਿਛਲੇ ਪਾਸੇ ਰਹਿੰਦੇ ਸੁਨੀਲ ਕੁਮਾਰ ਦੇ 10 ਸਾਲ ਦਾ ਪੁੱਤਰ ਖੁਸ਼ਦੀਪ ਸਿੰਘ ਦੀ ਹਰਿਆਣਾ ਦੇ ਰਤੀਆਿਵਿਚ ਆਪਣੇ ਨਾਨਕੇ ਘਰ ਗਏ ਦੀ ਘਰ ਦੇ ਨੇੜਿਉਂ ਲੰਘਦੀ ਨਹਿਰ ਵਿਚ ਡੁੱਬਣ...
Advertisement

ਹੁਸ਼ਿਆਰ ਸਿੰਘ ਘਟੌੜਾ

ਰਾਮਾਂ ਮੰਡੀ, 20 ਜੂਨ

Advertisement

ਸਥਾਨਕ ਆਰੀਆ ਹਾਈ ਸਕੂਲ ਦੇ ਪਿਛਲੇ ਪਾਸੇ ਰਹਿੰਦੇ ਸੁਨੀਲ ਕੁਮਾਰ ਦੇ 10 ਸਾਲ ਦਾ ਪੁੱਤਰ ਖੁਸ਼ਦੀਪ ਸਿੰਘ ਦੀ ਹਰਿਆਣਾ ਦੇ ਰਤੀਆਿਵਿਚ ਆਪਣੇ ਨਾਨਕੇ ਘਰ ਗਏ ਦੀ ਘਰ ਦੇ ਨੇੜਿਉਂ ਲੰਘਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੱਚਾ ਸਕੂਲ ’ਚ ਛੁੱਟੀਆਂ ਹੋਣ ਕਾਰਨ ਆਪਣੇ ਨਾਨਕੇ ਰਤੀਆ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਗਿਆ ਹੋਇਆ ਸੀ।

ਪਰਿਵਾਰ ਮੁਤਾਬਕ ਇੱਕ ਛੋਟੀ ਬੱਚੀ ਨੇ ਖੁਸ਼ਦੀਪ ਦੇ ਡੁੱਬਣ ਸਬੰਧੀ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਿਆ। ਇਸ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਗੌਰਤਲਬ ਹੈ ਕਿ ਮ੍ਰਿਤਕ ਖੁਸ਼ਦੀਪ ਸਿੰਘ ਦੇ ਇੱਕ ਸਾਲ ਦੇ ਛੋਟੇ ਭਰਾ ਮਨਜੋਤ ਸਿੰਘ ਦੀ ਵੀ ਪਿਛਲੇ ਸਾਲ ਬਿਮਾਰ ਹੋਣ ਕਾਰਨ ਇਸੇ ਜੂਨ ਮਹੀਨੇ ’ਚ ਮੌਤ ਹੋ ਗਈ ਸੀ। ਇਸ ਮੰਦਭਾਗੀ ਘਟਨਾ ਕਾਰਨ ਮੁਹੱਲਾ ਵਾਸੀਆਂ ਵਿਚ ਸੋਗ ਦੀ ਲਹਿਰ ਹੈ।

Advertisement