ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab Latest News: ਹਥਿਆਰ ਬਰਾਮਦਗੀ ਲਿਜਾ ਰਹੀ ਪੁਲੀਸ ’ਤੇ ਗੈਂਗਸਟਰ ਨੇ ਚਲਾਈ ਗੋਲੀ

ਜਵਾਬੀ ਗੋਲੀਬਾਰੀ ’ਚ ਗੈਂਗਸਟਰ ਦੀ ਖੱਬੀ ਲੱਤ ’ਚ ਲੱਗੀ ਗੋਲੀ-ਪੁਲੀਸ ਅਧਿਕਾਰੀ
ਕੈਪਸ਼ਨ- ਪਿੰਡ ਲੰਢੇਕੇ ਵਿਖੇ ਬੰਦ ਪਈ ਛਾਉਣੀ ਵਿਚੋਂ ਹਥਿਆਰ ਲੱਭਦੀ ਪੁਲੀਸ ਨਾਲ ਵੀਡੀਓ
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ,21 ਨਵੰਬਰ

Advertisement

Punjab Latest News: ਇਥੋ ਨਜ਼ਦੀਕੀ ਲੰਢੇਕੇ ਸਥਿੱਤ ਫ਼ੌਜ ਦੀ ਬੰਦ ਪਈ ਛਾਉਣੀ ਵਿਚੋਂ ਹਥਿਆਰ ਬਰਾਮਦਗੀ ਲਈ ਲਿਜਾ ਰਹੇ ਗੈਂਗਸਟਰ ਨੇ ਪੁਲੀਸ ’ਤੇ ਹੀ ਗੋਲੀਬਾਰੀ ਕਰਨ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਸ ਮੌਕੇ ਜਵਾਬੀ ਗੋਲੀਬਾਰੀ ਵਿਚ ਗੈਂਗਸਟਰ ਖੱਬੀ ਲੱਤ ਵਿਚ ਗੋਲੀ ਲੱਗੀ ਹੈ। ਡੀਐੱਸਪੀ ਸਿਟੀ ਰਵਿੰਦਰ ਸਿੰਘ, ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈਏ ਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਦੱੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿਚ 18 ਕੇਸ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਬੀਤੀ 15 ਨਵੰਬਰ ਨੂੰ ਦੋ ਭਰਾਵਾਂ ਉੱਤੇ ਜਾਨਲੇਵਾ ਹਮਲੇ ਦੋਸ਼ ਹੇਠ ਉੱਤਰਾਖੰਡ ਤੋਂ ਲਿਆਦਾਂ ਗਿਆ ਸੀ, ਪੁੱਛਗਿੱਛ ਵਿਚ ਦੱਸਿਆ ਸੀ ਕਿ ਉਸਨੇ ਹਥਿਆਰ ਪਿੰਡ ਲੰਢੇਕੇ ਸਥਿੱਤ ਫ਼ੌਜ ਦੀ ਬੰਦ ਪਈ ਛਾਉਣੀ ਵਿਚ ਦੱਬੇ ਹੋਏ ਹਨ।

ਅੱਜ ਸਵੇਰ ਸਮੇਂ ਸੀਆਈਏ ਸਟਾਫ਼ ਤੇ ਸਿਟੀ ਪੁਲੀਸ ਇਹ ਹਥਿਆਰ ਬਰਾਮਦ ਕਰਵਾਉਣ ਲਈ ਮੁਲਜ਼ਮ ਨੂੰ ਉਥੇ ਲੈ ਗਏ ਸੀ। ਮੁਲਜ਼ਮ ਨੇ ਉਥੇ ਦੱਬੇ ਪਏ 32 ਬੋਰ ਪਿਸਟਲ ਨਾਲ ਪੁਲੀਸ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲੀਸ ਦੀ ਜਵਾਬੀ ਗੋਲੀ ਵਿਚ ਮੁਲਜ਼ਮ ਜਖ਼ਮੀ ਹੋ ਗਿਆ। ਮੁਲਜ਼ਮ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਮੁਤਾਬਕ ਮੁਲਜ਼ਮ ਦੇ ਦੱਬੇ ਹੋਏ ਦੋ 32 ਬੋਰ ਪਿਸਟਲ ਅਤੇ 20 ਰੌਂਦ ਮੌਕੇ ਤੋਂ ਬਰਾਮਦ ਕੀਤੇ ਗਏ ਹਨ।

Advertisement
Tags :
Punajbi Newspunjab newsPunjabi TribunePunjabi Tribune News