ਪੰਜਾਬ ਉਦਯੋਗ ’ਤੇ ਵਪਾਰ ਵਿੰਗ ਨੇ ਹੜ੍ਹ ਪੀੜਤਾਂ ਨੂੰ 1500 ਰਾਸ਼ਨ ਕਿੱਟਾਂ, 500 ਪਾਣੀ ਦੇ ਡੱਬੇ ਅਤੇ 16 ਟਨ ਪਸ਼ੂ ਚਾਰਾ ਵੰਡਿਆ
ਬਿਪਤਾ ਦੀ ਇਸ ਘੜੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ ਅਤੇ ਪੰਜਾਬ ਵਾਸੀ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ ਹੱਥ ਵਧਾ ਰਹੇ ਹਨ। ‘ਆਪ’ ਪੰਜਾਬ ਉਦਯੋਗ ਤੇ ਵਪਾਰ ਵਿੰਗ ਦੇ ਜਨਰਲ ਸਕੱਤਰ ਡਾ. ਅਨਿਲ ਭਾਰਦਵਾਜ ਨੇ ਲੋਕਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਕੀਤਾ।
ਵਪਾਰ ਮੰਡਲ ਦੇ ਪ੍ਰਧਾਨ ਪ੍ਰਧਾਨ ਅਨਿਲ ਠਾਕੁਰ ਅਤੇ ਜਨਰਲ ਸਕੱਤਰ ਅਨਿਲ ਭਾਰਦਵਾਜ ਨੇ ਕਿਹਾ, “ਇਸ ਸਮੇਂ ਸਾਰੇ ਮੰਤਰੀ, ਵਿਧਾਇਕ, ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਪੰਜਾਬ ਦੇ ਵਲੰਟੀਅਰ ਲੋਕਾਂ ਦੀ ਮੱਦਦ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਪੰਜਾਬ ਦੀ ਧਰਤੀ ’ਤੇ ਹੜ੍ਹ ਦੇ ਸੰਕਟ ਦਾ ਸਾਹਮਣਾ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਸਮਰਥਨ ਕਰਨਾ ਚਾਹੀਦਾ ਹੈ। ਆਓ ਇਸ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇਈਏ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਇਸ ਸੰਕਟ ਵਿੱਚੋਂ ਬਾਹਰ ਕੱਢਿਆ ਜਾਵੇ।”
ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਜ਼ਿਲ੍ਹਾ ਸਲਾਹਕਾਰ ਕਮੇਟੀ ਆਬਕਾਰੀ ਅਤੇ ਕਰ ਵਿਭਾਗ ਦੇ ਮੈਂਬਰ ਇੰਦਰਜੀਤ ਗੁਪਤਾ ਨੇ ਦੱਸਿਆ ਕਿ ਵਪਾਰ ਬੋਰਡ ਵੱਲੋਂ ਅੱਜ ਸਰਹੱਦੀ ਪਿੰਡਾਂ ਪਲਾਹ, ਕੋਹਲੀਆਂ, ਮਨਵਾਲ, ਬਮਿਆਲ ਅਤੇ ਚੱਕ ਮੀਰ ਵਿੱਚ ਰਾਸ਼ਨ ਕਿੱਟਾਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ ਵੰਡਿਆ ਗਿਆ।