ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

PUNJAB FLOODS: ਰਾਜਪਾਲ ਵੱਲੋਂ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਰਾਵੀ ਦਰਿਆ ਤੇ ਮਾਧੋਪੁਰ ਹੈਡਵਰਕਸ ਦਾ ਕੀਤਾ ਨਿਰੀਖਣ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਧੋਪੁਰ ਹੈਡਵਰਕਸ ਵਿਖੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰਦੇ ਹੋਏ।-ਫੋਟੋ:ਐਨ.ਪੀ.ਧਵਨ
Advertisement

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਸ਼ਾਮ ਨੂੰ ਮਾਧੋਪੁਰ ਹੈਡਵਰਕਸ ਵਿਖੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਪਹਿਲਾਂ ਉਹ ਰਾਵੀ ਦਰਿਆ ਤੇ ਬਣਾਏ ਗਏ ਕਥਲੌਰ ਪੁਲ ’ਤੇ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਪੁਨਰਵਾਸ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਧੋਪੁਰ ਹੈਡ ਵਰਕਸ ਵਿਖੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨਾਲ ਪਾਣੀ ਦਾ ਜਾਇਜ਼ਾ ਲੈਂਦੇ ਹੋਏ।ਫੋਟੋ:ਐਨ.ਪੀ.ਧਵਨ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਜਪਾਲ ਦਾ ਧਿਆਨ ਕਥਲੌਰ ਪੁਲ ਕੋਲ ਰਾਵੀ ਦਰਿਆ ਵਿੱਚ ਹੜ੍ਹ ਦੇ ਪਾਣੀ ਨਾਲ ਟੁੱਟ ਗਏ ਧੁੱਸੀ ਬੰਨ੍ਹ ਵੱਲ ਦਿਵਾਇਆ ਕਿ ਇਹ ਧੁੱਸੀ ਬੰਨ੍ਹ ਕਥਲੌਰ ਪੁਲ ਤੋਂ ਲੈ ਕੇ ਕਠਿਆਲਪੁਰਾ ਤੱਕ ਛੇ ਕਿਲੋਮੀਟਰ ਦਾ ਬਣਵਾਇਆ ਜਾਵੇ। ਇਸ ਦੇ ਬਣਨ ਨਾਲ ਜਿੱਥੇ ਲੋਕ ਸੁਰੱਖਿਅਤ ਹੋਣਗੇ, ਉੱਥੇ ਪਾਕਿਸਤਾਨ ਦਾ ਬਾਰਡਰ ਵੀ ਬਿਲਕੁਲ ਨੇੜੇ ਹੋਣ ਕਰਕੇ ਸਾਡੀ ਬੀਐਸਐਫ ਅਤੇ ਆਰਮੀ ਨੂੰ ਵੀ ਫਾਇਦਾ ਹੋਵੇਗਾ।

Advertisement

ਪੰਜਾਬ ਦੇ ਰਾਜਪਾਲ ਮਾਧੋਪੁਰ ਹੈਡਵਰਕਸ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਜਾਂਦੇ ਹੋਏ।-ਫੋਟੋ:ਐਨ.ਪੀ.ਧਵਨ

ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਵੱਖ-ਵੱਖ ਯੋਜਨਾਵਾਂ ਦੇ ਜੋ 60 ਹਜ਼ਾਰ ਕਰੋੜ ਰੁਪਏ ਡੱਕੇ ਹੋਏ ਹਨ, ਉਹ ਰਿਲੀਜ਼ ਕਰਵਾਏ ਜਾਣ।

ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਰਾਜਪਾਲ ਨੂੰ ਰਾਵੀ ਦਰਿਆ ਦੇ ਵਧੇ ਪਾਣੀ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੈਨਾ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਡਰੋਨ ਦੀ ਮਦਦ ਨਾਲ ਦਰਿਆ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਸਮੇਂ ’ਤੇ ਨਜਿੱਠਿਆ ਜਾ ਸਕੇ। ਜਦੋਂ ਕਿ ਡੈਮ ਦੇ ਮਾਹਿਰ ਇੰਜੀਨੀਅਰਾਂ ਨੇ ਰਾਜਪਾਲ ਨੂੰ ਰਣਜੀਤ ਸਾਗਰ ਡੈਮ ਵਿੱਚ ਹਿਮਾਚਲ ਦੀ ਤਰਫੋਂ ਆਏ ਵਾਧੂ ਪਾਣੀ ਅਤੇ ਮਾਧੋਪੁਰ ਹੈਡਵਰਕਸ ਤੋਂ ਛੱਡੇ ਜਾ ਰਹੇ ਪਾਣੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।

ਰਾਜਪਾਲ ਰਾਵੀ ਦਰਿਆ ਉੱਪਰ ਬਣੇ ਕਥਲੌਰ ਪੁਲ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਿਚਾਰ ਚਰਚਾ ਕਰਦੇ ਹੋਏ।ਫੋਟੋ:ਐਨ.ਪੀ.ਧਵਨ

ਬਾਅਦ ਵਿੱਚ ਰਾਜਪਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਜਿਲ੍ਹਾ ਪ੍ਰਸ਼ਾਸਨ, ਸੈਨਾ ਦੇ ਅਧਿਕਾਰੀਆਂ ਅਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤੇ ਗਏ ਕਾਰਜਾਂ ਦਾ ਰੀਵਿਓ ਕੀਤਾ।

 

 

 

 

 

 

 

 

Advertisement
Show comments