ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab Congress Samvidhan Bachao Rally: ਕੇਂਦਰ ਦੀ ਭਾਜਪਾ ਸਰਕਾਰ ਨੂੰ RSS ਚਲਾ ਰਹੀ: ਰਾਜਾ ਵੜਿੰਗ

Punjab News - Congress Samvidhan Bachao Rally:
ਕਾਂਗਰਸ ਦੀ ‘ਸੰਵਿਧਾਨ ਬਚਾਓ’ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ।
Advertisement

ਬਹਾਦਰਗੜ੍ਹ ਵਿਚ ਕਾਂਗਰਸ ਦੀ ‘ਸੰਵਿਧਾਨ ਬਚਾਓ ਰੈਲੀ’ ਜਾਰੀ; ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਪਾਰਟੀ ਦੀ ‘ਪਿੱਠ ਵਿਚ ਛੁਰਾ’ ਮਾਰਨ ਦੇ ਲਾਏ ਦੋਸ਼

ਸਰਬਜੀਤ ਸਿੰਘ ਭੰਗੂ

Advertisement

ਸਨੌਰ, 31 ਮਈ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਰਐਸਐਸ ਚਲਾ ਰਿਹਾ ਹੈ ਤੇ ਭਾਜਪਾ ਆਰਐਸਐਸ ਦੇ ਇਸ਼ਾਰੇ 'ਤੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਉਹ ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਕਸਬਾ ਬਹਾਦਰਗੜ੍ਹ ਵਿਚ ਜਾਰੀ ਕਾਂਗਰਸ ਦੀ ‘ਸੰਵਿਧਾਨ ਬਚਾਓ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ।

ਰੈਲੀ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਸ਼ਬਦੀ ਰਗੜੇ ਲਾਏ। ਉਨ੍ਹਾਂ ਦੋਸ਼ ਲਾਇਆ, ‘‘ਕਾਂਗਰਸ ਦੇ ਸਿਰ 'ਤੇ ਰਾਜ ਅਤੇ ਐਸ਼ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਲੋੜ ਵੇਲੇ ਕਾਂਗਰਸ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ।’’

ਖ਼ਬਰ ਲਿਖੇ ਜਾਣ ਤੱਕ ਕਸਬਾ ਬਹਾਦਰਗੜ੍ਹ ਵਿਚ ਕਾਂਗਰਸ ਦੀ ‘ਸੰਵਿਧਾਨ ਬਚਾਓ ਰੈਲੀ’ ਜਾਰੀ ਸੀ। ਰੈਲੀ ਵਿਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ‘ਆ ਗਈ ਕਾਂਗਰਸ, ਆ ਗਈ ਕਾਂਗਰਸ’ ਦੇ ਅਕਾਸ਼ ਗੂਜਾਉ ਨਾਅਰੇ ਵੀ ਲਾਏ ਗਏ।

ਰੈਲੀ ਵਿਚ ਸੂਬਾ ਪ੍ਰਧਾਨ ਰਾਜ ਵੜਿੰਗ ਤੇ ਰੰਧਾਵਾ ਤੋਂ ਇਲਾਵਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਮੋਹਿਤ ਮੋਹਿੰਦਰਾ, ਗੁਰਸ਼ਰਨ ਕੌਰ ਰੰਧਾਵਾ, ਕੁਲਜੀਤ ਨਾਗਰਾ, ਸਾਧੂ ਸਿੰਘ ਧਰਮਸੋਤ, ਗੁਰਿੰਦਰ ਸਿੰਘ ਢਿੱਲੋਂ, ਹੈਰੀ ਮਾਨ, ਹਰਵਿੰਦਰ ਖਨੌੜਾ, ਗੁਰਦੀਪ ਊਂਟਸਰ, ਗੌਰਵ ਸੰਧੂ, ਨਰੇਸ਼ ਦੁੱਗਲ, ਜਸਵਿੰਦਰ ਰੰਧਾਵਾ ਸਮੇਤ ਹੋਰ ਅਨੇਕਾਂ ਆਗੂ ਵੀ ਮੌਜੂਦ ਹਨ।

ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਹੋਰ ਵਧੇਰੇ ਤਕੜਾ ਕਰੇ। ਰੈਲੀ ਨੂੰ ਹੋਰ ਵੀ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ।

 

Advertisement