ਪੰਜਾਬ ਕਾਂਗਰਸ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚੀਆਂ
ਪੰਜਾਬ ਕਾਂਗਰਸ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਖਿੱਚ ਦਿੱਤੀਆਂ ਹਨ। ਕਾਂਗਰਸ ਪਾਰਟੀ ਵੱਲੋਂ ਸ਼ੁਰੂਆਤੀ ਸਮੇਂ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸੇ ਲਈ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ 29 ਜਥੇਬੰਦਕ ਜ਼ਿਲ੍ਹਿਆਂ ਵਿੱਚ ਕੁੱਲ 87 ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਹਰ ਜ਼ਿਲ੍ਹੇ ਵਿੱਚ 3-3 ਨਿਗਰਾਨ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਪਾਰਟੀ ਵਰਕਰਾਂ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ।
ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਦਿਹਾਤੀ ਵਿੱਚ ਸੰਗਤ ਸਿੰਘ ਗਿਲਜ਼ੀਆਂ, ਹਮੀਦ ਮਸੀਹ, ਬਲਜੀਤ ਸਿੰਘ ਪਾਹੜਾ, ਅੰਮ੍ਰਿਤਸਰ ਸ਼ਹਿਰੀ ਵਿੱਚ ਅਮਿਤ ਵਿੱਜ, ਬਲਰਾਜ ਠਾਕੁਰ, ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਬਰਨਾਲਾ ਵਿੱਚ ਰਣਦੀਪ ਸਿੰਘ ਨਾਭਾ, ਹਰਿੰਦਰ ਸਿੰਘ ਹੈਰੀਮਾਨ, ਅਰੁਣ ਵਧਵਾ, ਬਠਿੰਡਾ ਦਿਹਾਤੀ ਵਿੱਚ ਹਰਦਿਆਲ ਸਿੰਘ ਕੰਬੋਜ, ਸਤਪਾਲ ਮੁੱਲੇਵਾਲ, ਗੁਰਪ੍ਰੀਤ ਸਿੰਘ ਵਿੱਕੀ ਮਾਨਸਾ, ਬਠਿੰਡਾ ਸ਼ਹਿਰੀ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਦੁਰਲੱਭ ਸਿੰਘ ਸਿੱਧੂ, ਨਰਿੰਦਰ ਸ਼ਰਮਾ, ਫਰੀਦਕੋਟ ਵਿੱਚ ਨਵਤੇਜ ਸਿੰਘ ਚੀਮਾ, ਕੇਵਲ ਕ੍ਰਿਸ਼ਨ ਅਗਰਵਾਲ, ਜਸ਼ਨ ਚਹਿਲ, ਫ਼ਤਹਿਗੜ੍ਹ ਸਾਹਿਬ ਵਿੱਚ ਮਦਨ ਲਾਲ ਜਲਾਲਪੁਰ, ਕਸਤੂਰੀ ਲਾਲ ਮਿੰਟੂ, ਅਮਿਤ ਭਾਵਾ ਨੂੰ ਨਿਗਰਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ ਦਾ ਰਮਨਜੀਤ ਸਿੰਘ ਸਿੱਕੀ, ਦੀਪਕ ਗਰਗ, ਸਿਮਰਜੀਤ ਸਿੰਘ, ਫਿਰੋਜ਼ਪੁਰ ਦਾ ਨਿਗਰਾਨ ਸ਼ੇਰ ਸਿੰਘ ਘੁਭਾਇਆ, ਰਾਜ ਬਖਸ਼ ਕੰਬੋਜ਼ ਅਤੇ ਧਨਜੀਤ ਸਿੰਘ ਧਾਨੀ ਨੂੰ ਨਿਗਰਾਨ ਲਗਾਇਆ ਗਿਆ।
ਕਾਂਗਰਸ ਪਾਰਟੀ ਨੇ ਗੁਰਦਾਸਪੁਰ ਦਾ ਨਿਗਰਾਨ ਗੁਰਜੀਤ ਸਿੰਘ ਔਜਲਾ, ਯੋਗਿੰਦਰ ਪਾਲ ਢੀਂਗਰਾ, ਯਮੂਨਲ ਰਹਿਮਤ ਮਸੀਹ, ਹੁਸ਼ਿਆਰਪੁਰ ਦਾ ਰਾਜਿੰਦਰ ਸਿੰਘ ਸਮਾਣਾ, ਮਨਦੀਪ ਸਿੰਘ ਰੰਗੜ, ਮੌਂਟੀ ਸਹਿਗਲ, ਜਲੰਧਰ ਦਿਹਾਤੀ ਦਾ ਜਸਬੀਰ ਸਿੰਘ ਡਿੰਪਾ, ਪਰਮਜੀਤ ਸਿੰਘ, ਕਰਤਿੰਦਰਪਾਲ ਸਿੰਘ, ਲੁਧਿਆਣਾ ਸ਼ਹਿਰੀ ਦਾ ਗੁਰਕੀਰਤ ਸਿੰਘ, ਮਮਤਾ ਦੱਤਾ, ਜਸਪ੍ਰੀਤ ਸਿੰਘ, ਮਾਲੇਰਕੋਟਲਾ ਦਾ ਕੁਲਦੀਪ ਸਿੰਘ ਵੈਦ, ਰੁਪਿੰਦਰ ਸਿੰਘ ਰਾਜਾ ਗਿੱਲ, ਜਸਬੀਰ ਜੌਨੀ ਨੂੰ ਲਗਾਇਆ ਗਿਆ ਹੈ। ਪਠਾਨਕੋਟ ਦੀ ਅਰੁਣਾ ਚੌਧਰੀ, ਬਰਿੰਦਰ ਸਿੰਘ ਛੋਟੇਪੁਰ, ਸੌਰਵ ਮਿੱਠੂ, ਪਟਿਆਲਾ ਦਿਹਾਤੀ ਦਾ ਕੁਲਜੀਤ ਸਿੰਘ ਨਾਗਰਾ, ਮਨੀਸ਼ ਬਾਂਸਲ, ਕੁਲਜੀਤ ਸਿੰਘ ਬੇਦੀ, ਪਟਿਆਲਾ ਸ਼ਹਿਰੀ ਦਾ ਸਿਮਰਜੀਤ ਸਿੰਘ ਬੈਂਸ, ਸਿਤਾਰ ਮੁਹੰਮਦ ਲਿਬੜਾ, ਸ਼ੁਭਮ ਧੂਰੀ, ਰੋਪੜ ਦਾ ਬਲਬੀਰ ਸਿੰਘ ਸਿੱਧੂ, ਗੁਰਜੋਤ ਸਿੰਘ ਢੀਂਡਸਾ, ਕਮਲਜੀਤ ਚਾਵਲਾ, ਸੰਗਰੂਰ ਦਾ ਰੁਪਿੰਦਰ ਰੂਬੀ, ਮੋਹਿਤ ਮਹਿੰਦਰਾ, ਕੁਲਵੰਤ ਰਾਏ ਸਿੰਗਲਾ, ਨਵਾਂਸ਼ਹਿਰ ਦਾ ਸਾਧੂ ਸਿੰਘ ਧਰਮਸੋਤ, ਅਸ਼ਵਨੀ ਸ਼ਰਮਾ, ਨਿਰਮਲ ਕੈਰਾ ਨੂੰ ਲਗਾਇਆ ਗਿਆ ਹੈ।