ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਕਚਰ ਲਾਉਣ ਵਾਲਾ ਕਰੋੜਪਤੀ ਬਣਿਆ

ਡੇਢ ਕਰੋੜ ਰੁਪਏ ਦੀ ਨਿਕਲੀ ਲਾਟਰੀ; ਧੀ ਦੇ ਨਾਂ ’ਤੇ 200 ਰੁਪਏ ’ਚ ਖ਼ਰੀਦੀ ਸੀ ਟਿਕਟ
ਲਾਟਰੀ ਟਿਕਟ ਦਿਖਾਉਂਦਾ ਹੋਇਆ ਮਨਮੋਹਨ ਸਿੰਘ।
Advertisement

ਇੱਥੋਂ ਦਾ ਰਹਿਣ ਵਾਲਾ ਮਨਮੋਹਨ ਸਿੰਘ ਕਰੋੜਪਤੀ ਬਣ ਗਿਆ ਹੈ। ਉਹ ਕਿੱਤੇ ਵਜੋਂ ਟਾਇਰਾਂ ਨੂੰ ਪੰਕਚਰ ਲਾਉਣ ਦਾ ਕੰਮ ਕਰਦਾ ਹੈ। ਉਸ ਨੂੰ ਪੰਜਾਬ ਸਰਕਾਰ ਦੇ ਡੀਅਰ ਮੰਥਲੀ ਬੰਪਰ ’ਚੋਂ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਮਨਮੋਹਨ ਦੇ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ। ਮਨਮੋਹਨ ਸਿੰਘ ਨੇ 22 ਸਤੰਬਰ ਨੂੰ ਆਪਣੀ ਸੱਤ ਸਾਲਾ ਧੀ ਮਨਰਾਜ ਕੌਰ ਦੇ ਨਾਂ ’ਤੇ ਜਲਾਲਬਾਦ ਦੇ ਲਾਟਰੀ ਵਿਕਰੇਤਾ ਤੋਂ 200 ਰੁਪਏ ਵਿੱਚ ਮੰਥਲੀ ਡੀਅਰ ਬੰਪਰ ਲਾਟਰੀ ਦੀ ਟਿਕਟ ਮੰਗਵਾਈ ਸੀ। ਮਨਮੋਹਨ ਸਿੰਘ ਅਕਸਰ ਜਲਾਲਾਬਾਦ ਆਉਂਦਾ ਜਾਂਦਾ ਹੈ ਤੇ ਉਸ ਦੀ ਉੱਥੋਂ ਦੇ ਲਾਟਰੀ ਵਿਕਰੇਤਾ ਨਾਲ ਜਾਣ-ਪਛਾਣ ਸੀ, ਉਸ ਨੇ ਕੋਰੀਅਰ ਰਾਹੀਂ ਆਪਣੀ ਧੀ ਦੇ ਨਾਂ ’ਤੇ ਲਾਟਰੀ ਦੀ ਟਿਕਟ ਮੰਗਵਾਈ। 4 ਅਕਤੂਬਰ ਦੀ ਰਾਤ ਨੂੰ ਲਾਟਰੀ ਵਿਕਰੇਤਾ ਦਾ ਉਸ ਨੂੰ ਫੋਨ ਆਇਆ ਕਿ ਉਹ ਕਰੋੜਪਤੀ ਬਣ ਗਿਆ ਹੈ। ਮਨਮੋਹਨ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ, ਦਿਨ ਚੜ੍ਹਦੇ ਉਸ ਨੇ ਲਾਟਰੀ ਵਿਕਰੇਤਾ ਨੂੰ ਫੋਨ ਕਰ ਕੇ ਇਸ ਦੀ ਅਸਲ ਜਾਣਕਾਰੀ ਲਈ। ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਰਕਮ ਨਾਲ ਆਪਣੇ ਬੱਚਿਆਂ ਦੀ ਵਧੀਆ ਪੜ੍ਹਾਈ ਅਤੇ ਪਰਿਵਾਰ ਦਾ ਪਾਲਣ ਕਰੇਗਾ।

Advertisement
Advertisement
Show comments