ਪਦਉੱਨਤ ਲੈਕਚਰਾਰਾਂ ਵਿੱਚ ਸਰਕਾਰ ਖ਼ਿਲਾਫ਼ ਰੋਸ
                    ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨ ਪਸੰਦ ਨਾ ਕਰਾਉਣ ਕਾਰਨ ਸਮੁੱਚੇ ਪਦਉੱਨਤ ਲੈਕਚਰਰ ਕੇਡਰ ਵਿੱਚ ਰੋਸ ਹੈ। ਜ਼ਿਲ੍ਹਾ ਅੰਮ੍ਰਿਤਸਰ ਤੋਂ ਪਦਉੱਨਤ ਲੈਕਚਰਾਰਾਂ ਦੇ ਆਗੂ ਗੁਰਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਸਮੇਂ...
                
        
        
    
                 Advertisement 
                
 
            
        ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨ ਪਸੰਦ ਨਾ ਕਰਾਉਣ ਕਾਰਨ ਸਮੁੱਚੇ ਪਦਉੱਨਤ ਲੈਕਚਰਰ ਕੇਡਰ ਵਿੱਚ ਰੋਸ ਹੈ। ਜ਼ਿਲ੍ਹਾ ਅੰਮ੍ਰਿਤਸਰ ਤੋਂ ਪਦਉੱਨਤ ਲੈਕਚਰਾਰਾਂ ਦੇ ਆਗੂ ਗੁਰਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਸਮੇਂ ਵਿੱਚ ਬਦਲੀਆਂ ਨਾ ਕਰਕੇ ਅਤੇ ਬਦਲੀਆਂ ਨੂੰ ਲੰਬਾ ਖਿੱਚਣ ਕਾਰਨ ਲੈਕਚਰਾਰਾਂ ਨੂੰ ਸਟੇਸ਼ਨ ਪਸੰਦ ਕਰਾਉਣ ਵਿੱਚ ਹੋ ਰਹੀ ਦੇਰੀ ਕਾਰਨ ਸਮੁੱਚੇ ਕੇਡਰ ਵਿੱਚ ਗੁੱਸਾ ਹੈ। ਅੰਮ੍ਰਿਤਸਰ ਤੋਂ ਪਦਉੱਨਤ ਲੈਕਚਰਾਰ ਕਮਲ ਨੈਣ ਸਿੰਘ, ਰਮਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਕੌਰ , ਰਕੇਸ਼ ਕੁਮਾਰ ਨੇ ਕਿਹਾ ਕਿ ਪਦਉਨਤ ਲੈਕਚਰਾਰਾਂ ਵੱਲੋਂ ਸਬੰਧਤ ਡੀਈਓ ਆਫਿਸ ਵਿੱਚ ਹਾਜ਼ਰੀ ਰਿਪੋਰਟ ਪੇਸ਼ ਕਰਨ ਦੇ ਬਾਵਜੂਦ ਅੱਜ ਤਕਰੀਬਨ ਪੌਣੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਪਦਉਨਤ ਲੈਕਚਰਾਰ ਨੂੰ ਸਟੇਸ਼ਨ ਚੁਆਇਸ ਨਹੀਂ ਕਰਵਾਈ ਗਈ। ਇਸ ਕਾਰਨ ਵਿਦਿਆਰਥੀਆਂ ਦਾ ਸੈਸ਼ਨ ਦਾ ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
                 Advertisement 
                
 
            
        
                 Advertisement 
                
 
            
         
 
             
            