ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਾਇਦਾਦ ਵਿਵਾਦ: ਸੀਆਰਪੀਐੱਫ ਦੇ ਸਾਬਕਾ ਅਧਿਕਾਰੀ ਵੱਲੋਂ ਪਰਿਵਾਰ ’ਤੇ ਫਾਇਰਿੰਗ; ਪੁੱਤਰ ਦੀ ਮੌਤ

ਪਤਨੀ ਤੇ ਨੂੰਹ ਜ਼ਖ਼ਮੀ; ਥਾਣੇ ਨੇੜੇ ਵਾਪਰੀ ਘਟਨਾ; ਮੁਲਜ਼ਮ ਗ੍ਰਿਫ਼ਤਾਰ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 4 ਜੁਲਾਈ

Advertisement

ਜਾਇਦਾਦ ਵਿਵਾਦ ਕਾਰਨ ਸੀਆਰਪੀਐੱਫ ਦੇ ਸਾਬਕਾ ਕਰਮਚਾਰੀ ਨੇ ਅੱਜ ਇੱਥੇ ਮਜੀਠਾ ਰੋਡ ’ਤੇ ਥਾਣੇ ਨੇੜੇ ਆਪਣੇ ਪਰਿਵਾਰ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਉਸ ਦੇ ਪੁੱਤਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਹਿਲੀ ਪਤਨੀ ਤੇ ਨੂੰਹ ਗੰਭੀਰ ਜ਼ਖ਼ਮੀ ਹੋ ਗਈਆਂ। ਮੁਲਜ਼ਮ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ। ਉਹ ਪਹਿਲਾਂ ਰਾਜਾਸਾਂਸੀ ਵਿੱਚ ਰਹਿੰਦਾ ਸੀ, ਜੋ ਹੁਣ ਨਹਿਰੂ ਕਲੋਨੀ ਮਜੀਠਾ ਰੋਡ ਰਹਿੰਦਾ ਹੈ। ਉਹ ਸੀਆਰਪੀਐੱਫ ਵਿੱਚੋਂ ਅਸਿਸਟੈਂਟ ਕਮਾਂਡੈਂਟ ਦੇ ਅਹੁਦੇ ਤੋਂ ਸੇਵਾਮੁਕਤ ਹੈ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੇ ਏਸੀਪੀ ਸੈਂਟਰਲ ਰਿਸ਼ਭ ਨੇ ਦੱਸਿਆ ਕਿ ਤਰਸੇਮ ਸਿੰਘ ਦਾ ਆਪਣੀ ਪਹਿਲੀ ਪਤਨੀ ਅਤੇ ਪੁੱਤਰ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਅੱਜ ਦੋਵਾਂ ਧਿਰਾਂ ਵਿਚਾਲੇ ਮੁੜ ਝਗੜਾ ਹੋ ਗਿਆ। ਮੁਲਜ਼ਮ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਰਣਜੀਤ ਕੌਰ, ਪੁੱਤਰ ਬਚਿੱਤਰ ਸਿੰਘ ਅਤੇ ਨੂੰਹ ਪਰਮਜੀਤ ਕੌਰ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਉਹ ਤਿੰਨੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਬਚਿੱਤਰ ਸਿੰਘ ਦੀ ਮੌਤ ਹੋ ਗਈ ਹੈ। ਇਸ ਦੌਰਾਨ ਮਿਲੇ ਹੋਰ ਵੇਰਵਿਆਂ ਮੁਤਾਬਕ ਦੋਵੇਂ ਧਿਰਾਂ ਅੱਜ ਆਪਸੀ ਝਗੜੇ ਨੂੰ ਲੈ ਕੇ ਇੱਥੇ ਮਜੀਠਾ ਰੋਡ ’ਤੇ ਥਾਣੇ ਵਿੱਚ ਪੁੱਜੀਆਂ ਸਨ। ਥਾਣੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਰਮਿਆਨ ਤਕਰਾਰ ਹੋ ਗਈ ਸੀ, ਜੋ ਝਗੜੇ ਵਿੱਚ ਬਦਲ ਗਈ। ਇਸ ਦੌਰਾਨ ਸੇਵਾਮੁਕਤ ਕਰਮਚਾਰੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪਤਨੀ, ਪੁੱਤਰ ਅਤੇ ਨੂੰਹ ’ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਸੱਸ ਅਤੇ ਉਸ ਦੇ ਪਤੀ ਵਿਚਾਲੇ ਖਰਚੇ ਨੂੰ ਲੈ ਕੇ ਪੁਰਾਣਾ ਵਿਵਾਦ ਹੈ। ਉਹ ਖਰਚਾ ਨਹੀਂ ਦਿੰਦਾ ਸੀ। ਇੱਕ ਦੋ ਪਹਿਲਾਂ ਵੀ ਉਸ ਨੇ ਉਸ ਦੀ ਸੱਸ ਦੀ ਕੁੱਟਮਾਰ ਕੀਤੀ ਸੀ। ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਥਾਣੇ ਦੇ ਕੈਂਪਸ ਵਿੱਚ ਨਹੀਂ, ਸਗੋਂ ਹਸਪਤਾਲ ਨੇੜੇ ਵਾਪਰੀ ਹੈ।

Advertisement