ਪਾਵਰਕੌਮ ਦੇ ਦਫ਼ਤਰ ਅੱਜ ਤੇ ਭਲਕੇ ਖੁੱਲ੍ਹੇ ਰਹਿਣਗੇ: ਈਟੀਓ
ਟ੍ਰਬਿਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਜੁਲਾਈ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਦੱਸਿਆ ਕਿ ਬਿਜਲੀ ਪ੍ਰਭਾਵਿਤ ਇਲਾਕਿਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਬਹਾਲ ਕਰਨ ਦੇ ਮੰਤਵ ਲਈ ਪਾਵਰਕੌਮ ਨੇ ਆਪਣੇ ਸਾਰੇ ਸਟੋਰ ਦਫ਼ਤਰਾਂ ਨੂੰ ਇਸ ਸ਼ਨਿਚਰਵਾਰ...
Advertisement
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
Advertisement
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਦੱਸਿਆ ਕਿ ਬਿਜਲੀ ਪ੍ਰਭਾਵਿਤ ਇਲਾਕਿਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਬਹਾਲ ਕਰਨ ਦੇ ਮੰਤਵ ਲਈ ਪਾਵਰਕੌਮ ਨੇ ਆਪਣੇ ਸਾਰੇ ਸਟੋਰ ਦਫ਼ਤਰਾਂ ਨੂੰ ਇਸ ਸ਼ਨਿਚਰਵਾਰ ਅਤੇ ਐਤਵਾਰ ਨੂੰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਲਈ ਸਟੋਰਾਂ ਵਿਚ ਲੋੜ ਪੈਣ ’ਤੇ ਬਿਜਲੀ ਦਾ ਸਾਮਾਨ ਜਿਵੇਂ ਟਰਾਂਸਫ਼ਾਰਮਰ, ਪੋਲਜ਼ ਅਤੇ ਤਾਰਾਂ ਆਦਿ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਅਧੀਨ ਰਾਜਪੁਰਾ, ਪਾਤੜਾਂ, ਰੋਪੜ, ਖੰਨਾ ਅਤੇ ਕਪੂਰਥਲਾ ਵਿੱਚ ਸਟੋਰਾਂ ਦੀ ਮੋਨੀਟਰਿੰਗ ਅਤੇ ਸਪਲਾਈ ਯਕੀਨੀ ਬਣਾਉਣ ਲਈ ਸੀਨੀਅਰ ਐਕਸੀਅਨ ਪੱਧਰ ਦੇ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਹੈ।
Advertisement