ਪਠਾਣਮਾਜਰਾ ਨੂੰ ਨਹੀਂ ਲੱਭ ਸਕੀ ਪੁਲੀਸ
‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਪਟਿਆਲਾ ਪੁਲੀਸ ਦੀਆਂ ਬਣੀਆਂ ਟੀਮਾਂ ਨੇ ਅੱਜ ਵੀ ਹਰਿਆਣਾ ਤੇ ਦਿੱਲੀ ਤੱਕ ਪਹੁੰਚ ਕੀਤੀ। ਗ੍ਰਿਫ਼ਤਾਰ ਕੀਤੇ 11 ਮੁਲਜ਼ਮਾਂ ਵੱਲੋਂ ਜੋ ਠਿਕਾਣੇ ਦੱਸੇ ਜਾ ਰਹੇ ਹਨ, ਪੁਲੀਸ ਉੱਥੇ ਛਾਪੇ ਮਾਰ ਰਹੀ ਹੈ।...
Advertisement
‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਪਟਿਆਲਾ ਪੁਲੀਸ ਦੀਆਂ ਬਣੀਆਂ ਟੀਮਾਂ ਨੇ ਅੱਜ ਵੀ ਹਰਿਆਣਾ ਤੇ ਦਿੱਲੀ ਤੱਕ ਪਹੁੰਚ ਕੀਤੀ। ਗ੍ਰਿਫ਼ਤਾਰ ਕੀਤੇ 11 ਮੁਲਜ਼ਮਾਂ ਵੱਲੋਂ ਜੋ ਠਿਕਾਣੇ ਦੱਸੇ ਜਾ ਰਹੇ ਹਨ, ਪੁਲੀਸ ਉੱਥੇ ਛਾਪੇ ਮਾਰ ਰਹੀ ਹੈ। ਪੁਲੀਸ ਵੱਲੋਂ ਪਠਾਣਮਾਜਰਾ ਦੀ ਪੈੜ ਨੱਪਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਉਧਰ, ਪਠਾਣਮਾਜਰਾ ਦੇ ਵਕੀਲਾਂ ਅਨੁਸਾਰ ਜਿਹੋ ਜਿਹੇ ਪੱਖ ਉਨ੍ਹਾਂ ਪੇਸ਼ ਕੀਤੇ ਹਨ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਦਾਲਤ ਵਿਧਾਇਕ ਨੂੰ ਜ਼ਮਾਨਤ ਦੇ ਸਕਦੀ ਹੈ। ਪਠਾਣ ਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਵੀ ਇਥੇ ਸਰਕਾਰੀ ਕੋਠੀ ਵਿੱਚ ਨਜ਼ਰਬੰਦ ਕੀਤੀ ਹੋਈ ਹੈ ਅਤੇ ਉਸ ਦਾ ਪੁੱਤਰ ਹਰਜੱਸ ਸਿੰਘ ਅਜੇ ਵੀ ਰੂਪੋਸ਼ ਹੈ। ਅੱਜ ਪੁਲੀਸ ਦੇ ਵੱਡੇ ਅਧਿਕਾਰੀਆਂ ਜਿਨ੍ਹਾਂ ਵਿੱਚ ਐੱਸਐੱਸਪੀ ਵਰੁਣ ਸ਼ਰਮਾ ਵੀ ਸ਼ਾਮਲ ਹਨ, ਨੇ ਇਸ ਸਬੰਧੀ ਰਾਜਸਥਾਨ ਸਮੇਤ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ।
Advertisement
Advertisement